ਅਸਟਪਦੀ ॥
Ashtapadee:
ਅਸ਼ਟਪਦੀ।
ਰਮਈਆ ਕੇ ਗੁਨ ਚੇਤਿ ਪਰਾਨੀ ॥
Think of the Glory of the All-pervading Lord, O mortal;
ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ, ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ!
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
what is your origin, and what is your appearance?
(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ। ਦ੍ਰਿਸਟਾਨੀ = ਵਿਖਾ ਦਿੱਤਾ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
He who fashioned, adorned and decorated you
ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ, ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ।
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
in the fire of the womb, He preserved you.
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ; ਗਰਭ ਅਗਨਿ = ਪੇਟ ਦੀ ਅੱਗ। ਉਬਾਰਿਆ = ਬਚਾਇਆ।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
In your infancy, He gave you milk to drink.
ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ, ਬਾਰ = ਬਾਲਕ। ਬਿਵਸਥਾ = ਉਮਰ, ਹਾਲਤ। ਪਿਆਰੈ = ਪਿਆਲਦਾ ਹੈ।
ਭਰਿ ਜੋਬਨ ਭੋਜਨ ਸੁਖ ਸੂਧ ॥
In the flower of your youth, He gave you food, pleasure and understanding.
ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ); ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ। ਸੂਧ = ਸੂਝ।
ਬਿਰਧਿ ਭਇਆ ਊਪਰਿ ਸਾਕ ਸੈਨ ॥
As you grow old, family and friends,
(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ) ਬਿਰਧਿ = ਬੁੱਢਾ। ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ।
ਮੁਖਿ ਅਪਿਆਉ ਬੈਠ ਕਉ ਦੈਨ ॥
Are there to feed you as you rest.
ਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)। ਮੁਖਿ = ਮੂੰਹ ਵਿਚ। ਅਪਿਆਉ = {skt. आप्य To grow fat. (caus) To make fat or comfortable. आप्यायनं) ਚੰਗੇ ਭੋਜਨ। ਬੈਠ ਕਉ = ਬੈਠੇ ਨੂੰ। ਦੈਨ = ਦੇਂਦੇ ਹਨ।
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
This worthless person has not appreciated in the least, all the good deeds done for him.
(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
ਬਖਸਿ ਲੇਹੁ ਤਉ ਨਾਨਕ ਸੀਝੈ ॥੧॥
If you bless him with forgiveness, O Nanak, only then will he be saved. ||1||
ਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥