ਮਾਰੂ ਮਹਲਾ ਘਰੁ ਅੰਜੁਲੀਆ

Maaroo, Fifth Mehl, Eighth House, Anjulees ~ With Hands Cupped In Prayer:

ਰਾਗ ਮਾਰੂ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਅੰਜੁਲੀਆਂ'।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ

The household which is filled with abundance - that household suffers anxiety.

ਜਿਸ ਮਨੁੱਖ ਦੇ ਘਰ ਵਿਚ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ (ਹਿਰਦੇ-) ਘਰ ਵਿਚ (ਹਰ ਵੇਲੇ) ਚਿੰਤਾ ਰਹਿੰਦੀ ਹੈ (ਕਿ ਕਿਤੇ ਖੁੱਸ ਨਾਹ ਜਾਏ)। ਜਿਸੁ ਗ੍ਰਿਹਿ = ਜਿਸ ਮਨੁੱਖ ਦੇ ਘਰ ਵਿਚ। ਤਿਸੈ ਗ੍ਰਿਹਿ = ਉਸੇ ਦੇ (ਹਿਰਦੇ-) ਘਰ ਵਿਚ।

ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ

One whose household has little, wanders around searching for more.

ਜਿਸ ਮਨੁੱਖ ਦੇ ਘਰ ਵਿਚ ਥੋੜੀ ਮਾਇਆ ਹੈ ਉਹ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ। ਸੁ = ਉਹ ਮਨੁੱਖ। ਭ੍ਰਮੰਤਾ = ਭਟਕਦਾ।

ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥

He alone is happy and at peace, who is liberated from both conditions. ||1||

ਜਿਹੜਾ ਮਨੁੱਖ ਇਹਨਾਂ ਦੋਹਾਂ ਹਾਲਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਸੌਖਾ ਵੇਖੀਦਾ ਹੈ ॥੧॥ ਬਿਵਸਥਾ = ਦਸ਼ਾ, ਹਾਲਤ। ਤੇ = ਤੋਂ। ਮੁਕਤਾ = ਸੁਤੰਤਰ, ਆਜ਼ਾਦ, ਬਚਿਆ ਹੋਇਆ। ਸੁਹੇਲਾ = ਸੁਖੀ। ਭਾਲੀਐ = ਵੇਖੀਦਾ ਹੈ ॥੧॥

ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ

Householders and kings fall into hell, along with renunciates and angry men,

ਜਿਹੜਾ ਮਨੁੱਖ ਗ੍ਰਿਹਸਤ ਦੇ ਐਸ਼੍ਵਰਜ ਵਿਚ ਰੁੱਝਾ ਹੋਇਆ ਹੈ, ਉਹ (ਅਸਲ ਵਿਚ) ਨਰਕ (ਭੋਗ ਰਿਹਾ ਹੈ); ਜਿਹੜਾ ਮਨੁੱਖ (ਗ੍ਰਿਹਸਤ ਦੇ ਜੰਜਾਲਾਂ ਦਾ) ਤਿਆਗ ਕਰ ਗਿਆ ਹੈ ਉਹ ਸਦਾ ਕ੍ਰੋਧ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਗ੍ਰਿਹ ਰਾਜ ਮਹਿ = ਗ੍ਰਿਹਸਤ ਦੇ ਐਸ਼੍ਵਰਜ ਵਿਚ (ਫਸਿਆ ਹੋਇਆ)। ਉਦਾਸ = ਉਦਾਸ ਮਹਿ, ਤਿਆਗੀ ਬਾਣੇ ਵਿਚ।

ਬਹੁ ਬਿਧਿ ਬੇਦ ਪਾਠ ਸਭਿ ਸੋਧਾ

and all those who study and recite the Vedas in so many ways.

ਭਾਵੇਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ-ਪਾਠ ਸੋਧੇ ਹੋਣ। ਬਹੁ ਬਿਧਿ = ਕਈ ਤਰੀਕਿਆਂ ਨਾਲ। ਸਭਿ = ਸਾਰੇ।

ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥

Perfect is the work of that humble servant, who remains unattached while in the body. ||2||

ਉਸ ਮਨੁੱਖ ਦੀ ਹੀ ਮਿਹਨਤ ਸਿਰੇ ਚੜ੍ਹਦੀ ਹੈ ਜੋ ਸਰੀਰ ਦੀ ਖ਼ਾਤਰ ਕਿਰਤ-ਕਾਰ ਕਰਦਿਆਂ ਹੀ (ਮਾਇਆ ਵਲੋਂ) ਨਿਰਲੇਪ ਰਹਿੰਦਾ ਹੈ ॥੨॥ ਦੇਹੀ ਮਹਿ = ਸਰੀਰ ਦੇ ਵਿਚ ਹੀ, ਸਰੀਰ ਦੀ ਖ਼ਾਤਰ ਕਿਰਤ ਕਰਦਿਆਂ ਹੀ। ਅਲਿਪਤਾ = ਨਿਰਲੇਪ। ਘਾਲੀਐ = ਘਾਲ, ਮਿਹਨਤ ॥੨॥

ਜਾਗਤ ਸੂਤਾ ਭਰਮਿ ਵਿਗੂਤਾ

The mortal sleeps, even while he is awake; he is being plundered by doubt.

(ਜਿਹੜਾ ਮਨੁੱਖ ਹਉਮੈ ਦੇ ਬੰਧਨਾਂ ਨਾਲ ਬੱਝਾ ਪਿਆ ਹੈ ਉਹ) ਜਾਗਦਾ ਸੁੱਤਾ ਹਰ ਵੇਲੇ ਹੀ ਭਟਕਣਾ ਵਿਚ ਪੈ ਕੇ ਖ਼ੁਆਰ ਹੁੰਦਾ ਹੈ। ਜਾਗਤ ਸੂਤਾ = ਜਾਗਦਾ ਸੁੱਤਾ ਹਰ ਵੇਲੇ। ਭਰਮਿ = ਭਟਕਣਾ ਵਿਚ। ਵਿਗੂਤਾ = ਖ਼ੁਆਰ ਹੁੰਦਾ ਹੈ।

ਬਿਨੁ ਗੁਰ ਮੁਕਤਿ ਹੋਈਐ ਮੀਤਾ

Without the Guru, liberation is not obtained, friend.

ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ। ਮੁਕਤਿ = ਖ਼ਲਾਸੀ। ਮੀਤਾ = ਹੇ ਮਿੱਤਰ!

ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥

In the Saadh Sangat, the Company of the Holy, the bonds of egotism are released, and one comes to behold the One and only Lord. ||3||

ਜਿਸ ਮਨੁੱਖ ਦੇ ਹਉਮੈ ਦੇ ਬੰਧਨ ਗੁਰੂ ਦੀ ਸੰਗਤ ਵਿਚ ਟਿਕ ਕੇ ਟੁੱਟ ਜਾਂਦੇ ਹਨ, ਉਹ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੩॥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਤੂਟਹਿ = ਟੁੱਟ ਜਾਂਦੇ ਹਨ। ਹਉ ਬੰਧਨ = ਹਉਮੈ ਦੇ ਬੰਧਨ। ਨਿਹਾਲੀਐ = ਵੇਖ ਲਈਦਾ ਹੈ ॥੩॥

ਕਰਮ ਕਰੈ ਬੰਧਾ ਨਹ ਕਰੈ ਨਿੰਦਾ

Doing deeds, one is placed in bondage; but if he does not act, he is slandered.

(ਜਿਹੜਾ ਮਨੁੱਖ ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ ਉਹ ਇਹਨਾਂ ਕਰਮਾਂ ਦੇ ਜਾਲ ਵਿਚ ਜਕੜਿਆ ਰਹਿੰਦਾ ਹੈ, ਤੇ, ਜੇ ਉਹ ਕਿਸੇ ਵੇਲੇ ਇਹ ਕਰਮ ਨਹੀਂ ਕਰਦਾ, ਤਾਂ ਕਰਮ-ਕਾਂਡੀ ਲੋਕ ਉਸ ਦੀ ਨਿੰਦਾ ਕਰਦੇ ਹਨ। ਕਰਮ = (ਕਰਮ ਕਾਂਡ ਅਨੁਸਾਰ ਮਿਥੇ ਹੋਏ ਧਾਰਮਿਕ) ਕੰਮ। ਬੰਧਾ = ਬੱਝ ਜਾਂਦਾ ਹੈ।

ਮੋਹ ਮਗਨ ਮਨੁ ਵਿਆਪਿਆ ਚਿੰਦਾ

Intoxicated with emotional attachment, the mind is afflicted with anxiety.

ਸੋ, ਉਸ ਦਾ ਮਨ ਮੋਹ ਵਿਚ ਡੁੱਬਾ ਰਹਿੰਦਾ ਹੈ ਚਿੰਤਾ ਨਾਲ ਨੱਪਿਆ ਰਹਿੰਦਾ ਹੈ। ਮਗਨ = ਡੁੱਬਾ ਹੋਇਆ। ਚਿੰਦਾ = ਚਿੰਤਾ। ਵਿਆਪਿਆ = ਦਬਾਇਆ ਹੋਇਆ।

ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥

One who looks alike upon pleasure and pain, by Guru's Grace, sees the Lord in each and every heart. ||4||

ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਸੁਖ ਅਤੇ ਦੁੱਖ ਨੂੰ ਇਕੋ ਜਿਹਾ ਸਮਝਦਾ ਹੈ ਉਹ ਹਰੇਕ ਸਰੀਰ ਵਿਚ ਇਕੋ ਪ੍ਰਭੂ ਨੂੰ ਵੱਸਦਾ ਵੇਖਦਾ ਹੈ ॥੪॥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਮ = ਇਕੋ ਜਿਹਾ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ। ਘਟਿ ਘਟਿ = ਹਰੇਕ ਘਟ ਵਿਚ। ਹਿਆਲੀਐ = ਨਿਹਾਰੀਐ, ਹੇਰੀਐ, ਵੇਖਦਾ ਹੈ ॥੪॥

ਸੰਸਾਰੈ ਮਹਿ ਸਹਸਾ ਬਿਆਪੈ

Within the world, one is afflicted by skepticism;

ਜਗਤ (ਦੇ ਧੰਧਿਆਂ) ਵਿਚ (ਮਨੁੱਖ ਨੂੰ ਕੋਈ ਨ ਕੋਈ) ਸਹਮ ਨੱਪੀ ਹੀ ਰੱਖਦਾ ਹੈ; ਸੰਸਾਰੈ ਮਹਿ = ਜਗਤ ਦੇ ਧੰਧਿਆਂ ਵਿਚ। ਸਹਸਾ = ਸਹਮ। ਵਿਆਪੈ = ਜ਼ੋਰ ਪਾਈ ਰੱਖਦਾ ਹੈ।

ਅਕਥ ਕਥਾ ਅਗੋਚਰ ਨਹੀ ਜਾਪੈ

he does not know the imperceptible Unspoken Speech of the Lord.

ਉਸ ਨੂੰ ਅਕੱਥ ਅਗੋਚਰ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁੱਝਦੀ ਹੀ ਨਹੀਂ। ਅਕਥ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਗੋਚਰ = ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਕਥਾ = ਸਿਫ਼ਤ-ਸਾਲਾਹ ਦੀ ਗੱਲ। ਜਾਪੈ = ਸੁੱਝਦੀ।

ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥

He alone understands, whom the Lord inspires to understand. The Lord cherishes him as His child. ||5||

(ਪਰ ਜੀਵ ਦੇ ਕੀਹ ਵੱਸ?) ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਬਖ਼ਸ਼ਦਾ ਹੈ। ਉਸ ਮਨੁੱਖ ਨੂੰ ਪਰਮਾਤਮਾ ਬੱਚੇ ਵਾਂਗ ਪਾਲਦਾ ਹੈ ॥੫॥ ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਓਹੁ = ਉਹ ਜੀਵ। ਵਾਗੀ = ਵਾਂਗ ॥੫॥

ਛੋਡਿ ਬਹੈ ਤਉ ਛੂਟੈ ਨਾਹੀ

He may try to abandon Maya, but he is not released.

(ਜਦੋਂ ਕੋਈ ਮਨੁੱਖ ਤਿਆਗੀ ਬਣ ਕੇ ਮਾਇਆ ਨੂੰ ਆਪਣੇ ਵੱਲੋਂ) ਛੱਡ ਬੈਠਦਾ ਹੈ ਤਦੋਂ (ਭੀ ਮਾਇਆ) ਖ਼ਲਾਸੀ ਨਹੀਂ ਕਰਦੀ। ਛੂਟੈ ਨਾਹੀ = ਖ਼ਲਾਸੀ ਨਹੀਂ ਕਰਦੀ।

ਜਉ ਸੰਚੈ ਤਉ ਭਉ ਮਨ ਮਾਹੀ

If he collects things, then his mind is afraid of losing them.

ਜਦੋਂ ਕੋਈ ਮਨੁੱਖ ਮਾਇਆ ਇਕੱਠੀ ਕਰਦਾ ਜਾਂਦਾ ਹੈ ਤਦੋਂ (ਇਕੱਠੀ ਕਰਨ ਵਾਲੇ ਦੇ) ਮਨ ਵਿਚ ਡਰ ਬਣਿਆ ਰਹਿੰਦਾ ਹੈ (ਕਿ ਕਿਤੇ ਹੱਥੋਂ ਚਲੀ ਨਾਹ ਜਾਏ)। ਸੰਚੈ = ਇਕੱਠੀ ਕਰਦਾ ਜਾਏ। ਮਾਹੀ = ਵਿਚ।

ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥

I wave the fly-brush over that holy person, whose honor is protected in the midst of Maya. ||6||

ਇਸ ਮਾਇਆ ਦੇ ਵਿਚ ਰਹਿੰਦਿਆਂ ਹੀ ਪਰਮਾਤਮਾ ਆਪ ਜਿਸ ਮਨੁੱਖ ਦੀ ਇੱਜ਼ਤ ਰੱਖਦਾ ਹੈ, ਉਸ ਗੁਰਮੁਖ ਦੇ ਸਿਰ ਉਤੇ ਚੰਵਰ ਝੁਲਾਇਆ ਜਾਂਦਾ ਹੈ ॥੬॥ ਇਸ ਹੀ ਮਹਿ = ਇਸ ਮਾਇਆ ਦੇ ਵਿਚ ਰਹਿੰਦਿਆਂ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ}। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਪਤਿ = ਇੱਜ਼ਤ। ਢਾਲੀਐ = ਝੁਲਾਇਆ ਜਾਂਦਾ ਹੈ ॥੬॥

ਜੋ ਸੂਰਾ ਤਿਸ ਹੀ ਹੋਇ ਮਰਣਾ

He alone is a warrior hero, who remains dead to the world.

ਜਿਹੜਾ ਮਨੁੱਖ ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸੇ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ; ਸੂਰਾ = ਸੂਰਮਾ (ਮਾਇਆ ਦੇ ਟਾਕਰੇ ਤੇ)। ਮਰਣਾ = ਮੌਤ, ਵਿਕਾਰਾਂ ਵਲੋਂ ਮੌਤ, ਉਪਰਾਮਤਾ।

ਜੋ ਭਾਗੈ ਤਿਸੁ ਜੋਨੀ ਫਿਰਣਾ

One who runs away will wander in reincarnation.

ਪਰ ਜਿਹੜਾ ਮਨੁੱਖ (ਮਾਇਆ ਤੋਂ) ਭਾਂਜ ਖਾ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ। ਭਾਗੈ = ਭਾਂਜ ਖਾ ਜਾਏ।

ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥

Whatever happens, accept that as good. Realize the Hukam of His Command, and your evil-mindedness will be burnt away. ||7||

(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥ ਭਲ ਮਾਨੈ = ਠੀਕ ਮੰਨਦਾ ਹੈ। ਬੁਝਿ = ਸਮਝ ਕੇ। ਦੁਰਮਤਿ = ਖੋਟੀ ਮੱਤ। ਜਾਲੀਐ = ਜਾਲੀ ਹੈ, ਸਾੜ ਦਿੱਤੀ ਹੈ ॥੭॥

ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ

Whatever He links us to, to that we are linked.

ਹੇ ਪ੍ਰਭੂ! ਤੂੰ ਜਿਸ ਜਿਸ ਕੰਮ ਵਿਚ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਕੰਮ ਵਿਚ ਜੀਵ ਲੱਗਦੇ ਹਨ। ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਾਵਹਿ = ਤੂੰ ਲਾਂਦਾ ਹੈਂ (ਹੇ ਪ੍ਰਭੂ!)।

ਕਰਿ ਕਰਿ ਵੇਖੈ ਅਪਣੇ ਜਚਨਾ

He acts, and does, and watches over His Creation.

ਪਰਮਾਤਮਾ ਆਪਣੀ ਮਰਜ਼ੀ ਦੇ ਕੰਮ ਕਰ ਕਰ ਕੇ ਆਪ ਹੀ ਉਹਨਾਂ ਨੂੰ ਵੇਖਦਾ ਹੈ। ਕਰਿ = ਕਰ ਕੇ। ਵੇਖੈ = ਵੇਖਦਾ ਹੈ (ਪਰਮਾਤਮਾ)। ਜਚਨਾ = ਜਚੇ ਹੋਏ ਖ਼ਿਆਲ, ਉਹ ਕੰਮ ਜੋ ਉਸ ਨੂੰ ਪਸੰਦ ਆਉਂਦੇ ਹਨ।

ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਨਾਮੁ ਸਮਾਲੀਐ ॥੮॥੧॥੭॥

You are the Giver of peace, the Perfect Lord of Nanak; as You grant Your blessings, I dwell upon Your Name. ||8||1||7||

ਹੇ ਨਾਨਕ ਨੂੰ ਸਾਰੇ ਸੁਖ ਦੇਣ ਵਾਲੇ ਪ੍ਰਭੂ! ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਤੇਰਾ ਨਾਮ ਹਿਰਦੇ ਵਿਚ ਵਸਾਇਆ ਜਾ ਸਕਦਾ ਹੈ ॥੮॥੧॥੭॥ ਸੁਖ ਦਾਤੇ = ਹੇ ਸੁਖ ਦੇਣ ਵਾਲੇ! ਸਮਾਲੀਐ = ਯਾਦ ਕੀਤਾ ਜਾ ਸਕਦਾ ਹੈ ॥੮॥੧॥੭॥