ਚੌਪਈ ॥

ਚੌਪਈ:

ਤਬ ਮੰਤ੍ਰੀ ਇਹ ਭਾਤਿ ਉਚਾਰੀ ॥

ਤਦ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਰਾਜ ਤੁਮ ਬਾਤ ਹਮਾਰੀ ॥

ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।

ਬਿਸੁਨ ਸਾਥ ਜੰਭਾਸੁਰ ਲਰਿਯੋ ॥

(ਇਕ ਵਾਰ) ਵਿਸ਼ਣੂ ਨਾਲ ਜੰਭਾਸੁਰ ਲੜਿਆ,

ਤਾ ਕੌ ਪ੍ਰਾਨ ਲਛਿਮੀ ਹਰਿਯੋ ॥੨॥

(ਤਾਂ ਉਸ ਦੇ) ਪ੍ਰਾਣਾਂ ਨੂੰ ਲੱਛਮੀ ਨੇ ਹਰ ਲਿਆ ॥੨॥

ਤਾ ਤੇ ਹੋਤ ਇੰਦ੍ਰ ਭੈ ਭੀਤ੍ਰਯੋ ॥

ਉਸ (ਦੈਂਤ ਜੰਭਾਸੁਰ) ਤੋਂ ਇੰਦਰ ਵੀ ਭੈਭੀਤ ਹੁੰਦਾ ਸੀ

ਚੌਦਹ ਭਵਨ ਨਰਹ ਤਨਿ ਜੀਤ︀ਯੋ ॥

ਅਤੇ ਉਸ ਨੇ ਚੌਦਾਂ ਲੋਕਾਂ ਦੇ ਰਾਜਿਆਂ ਨੂੰ ਜਿਤ ਲਿਆ ਸੀ।

ਸੋਊ ਅਸੁਰ ਇਹ ਪਰ ਚੜਿ ਆਯੋ ॥

ਉਹੀ ਦੈਂਤ ਵਿਸ਼ਣੂ ਉਤੇ ਚੜ੍ਹ ਆਇਆ

ਤੁਮਲ ਜੁਧ ਹਰਿ ਸਾਥ ਮਚਾਯੋ ॥੩॥

ਅਤੇ ਉਸ ਨਾਲ ਘੋਰ ਯੁੱਧ ਮਚਾ ਦਿੱਤਾ ॥੩॥