ਚਿਤ੍ਰ ਸਿੰਘ ਬਾਚ ॥
ਚਿਤ੍ਰ ਸਿੰਘ ਨੇ ਕਿਹਾ:
ਦੋਹਰਾ ॥
ਦੋਹਰਾ:
ਜੈਸੋ ਤ੍ਰਿਯ ਇਨ ਰਨ ਕਿਯੋ ਤੋਸੋ ਕਰੈ ਨ ਕੋਇ ॥
ਜਿਹੋ ਜਿਹਾ ਇਸ ਇਸਤਰੀ ਨੇ ਯੁੱਧ ਕੀਤਾ ਹੈ, ਅਜਿਹਾ ਕਿਸੇ ਨੇ ਨਹੀਂ ਕੀਤਾ।
ਪਾਛੇ ਭਯੋ ਨ ਅਬ ਸੁਨ︀ਯੋ ਆਗੇ ਕਬਹੂੰ ਨ ਹੋਇ ॥੧॥
(ਇਸ ਤਰ੍ਹਾਂ ਦਾ) ਨਾ ਪਹਿਲਾਂ ਹੋਇਆ ਹੈ, ਨਾ ਹੁਣ ਸੁਣਿਆ ਹੈ ਅਤੇ ਨਾ ਹੀ ਕਦੇ ਅਗੋਂ ਹੋਵੇਗਾ ॥੧॥