ਸੁਪ੍ਰਿਆ ਛੰਦ

SUPRIYA STANZA

ਸੁਪ੍ਰਿਆ ਛੰਦ:

ਕਹੂੰ ਭਟ ਮਿਲਤ ਮੁਖਿ ਮਾਰ ਉਚਾਰਤ

ਕਿਤੇ ਯੋਧੇ ਮਿਲ ਕੇ ਮੂੰਹ ਤੋਂ 'ਮਾਰੋ ਮਾਰੋ' ਪੁਕਾਰਦੇ ਹਨ।

ਕਹੂੰ ਭਟ ਭਾਜਿ ਪੁਕਾਰਤ ਆਰਤ

Somewhere the warriors, gathering together, are shouting “kill, kill” and somewhere, getting agitated, they ae lamenting

ਕਿਤੇ ਭਜੇ ਜਾਂਦੇ ਸੂਰਮੇ ਦੁਖੀ ('ਆਰਤ') ਹੋ ਕੇ ਪੁਕਾਰ ਰਹੇ ਹਨ।

ਕੇਤਕ ਜੋਧ ਫਿਰਤ ਦਲ ਗਾਹਤ

ਕਿਤਨੇ ਹੀ ਯੋਧੇ ਦਲਾਂ ਨੂੰ ਗਾਹੁੰਦੇ ਫਿਰਦੇ ਹਨ।

ਕੇਤਕ ਜੂਝ ਬਰੰਗਨ ਬ੍ਰਯਾਹਤ ॥੪੦੦॥

Many warriors are moving within their army and many after embracing martyrdom are wedding the heavenly damsels.400.

ਕਿਤਨੇ ਹੀ ਜੂਝ ਮੋਏ ਹਨ ਅਤੇ ਉਨ੍ਹਾਂ ਨੂੰ ਅਪੱਛਰਾਵਾਂ ਵਿਆਹ ਰਹੀਆਂ ਹਨ ॥੪੦੦॥

ਕਹੂੰ ਬਰ ਬੀਰ ਫਿਰਤ ਸਰ ਮਾਰਤ

ਕਿਤੇ ਯੋਧੇ ਤੀਰ ਮਾਰਦੇ ਫਿਰਦੇ ਹਨ।

ਕਹੂੰ ਰਣ ਛੋਡਿ ਭਜਤ ਭਟ ਆਰਤ

Somewhere the warriors, discharging their arrows, are roaming and somewhere the afflicted warriors, leaving the battlefield, are running away

ਕਿਤੇ ਸੂਰਮੇ ਬਹੁਤ ਦੁਖੀ ਹੋ ਕੇ ਰਣਭੂਮੀ ਵਿਚੋਂ ਭਜੇ ਜਾ ਰਹੇ ਹਨ।

ਕੇਈ ਡਰੁ ਡਾਰਿ ਹਨਤ ਰਣਿ ਜੋਧਾ

ਕਈ ਯੋਧੇ ਡਰ ਨੂੰ ਤਿਆਗ ਕੇ ਯੁੱਧ-ਭੂਮੀ ਵਿਚ (ਵੈਰੀ ਨੂੰ) ਸੰਘਾਰਦੇ ਹਨ।

ਕੇਈ ਮੁਖਿ ਮਾਰ ਰਟਤ ਕਰਿ ਕ੍ਰੋਧਾ ॥੪੦੧॥

Many are destroying the warriors fearlessly and many in their rage are shouting repeatedly “kill, kill”.401.

ਕਈ ਕ੍ਰੋਧਵਾਨ ਹੋ ਕੇ ਮੂੰਹ ਤੋਂ 'ਮਾਰੋ-ਮਾਰੋ' ਪੁਕਾਰਦੇ ਹਨ ॥੪੦੧॥

ਕੇਈ ਖਗ ਖੰਡਿ ਗਿਰਤ ਰਣਿ ਛਤ੍ਰੀ

ਕਈ ਛਤ੍ਰੀ ਰਣ-ਭੂਮੀ ਵਿਚ ਤਲਵਾਰ ਨਾਲ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।

ਕੇਤਕ ਭਾਗਿ ਚਲਤ ਤ੍ਰਸਿ ਅਤ੍ਰੀ

The daggers of many are falling having been shattered into bits and many wielders of arms and weapons are running away in fear

ਕਈ ਅਸਤ੍ਰਧਾਰੀ ('ਅਤ੍ਰੀ') ਡਰ ਦੇ ਮਾਰੇ ਭਜ ਚਲੇ ਹਨ।

ਕੇਤਕ ਨਿਭ੍ਰਮ ਜੁਧ ਮਚਾਵਤ

ਕਈ ਨਿਝਕ ('ਨਿਭ੍ਰਮ') ਹੋ ਕੇ ਯੁੱਧ ਮਚਾ ਰਹੇ ਹਨ।

ਆਹਵ ਸੀਝਿ ਦਿਵਾਲਯ ਪਾਵਤ ॥੪੦੨॥

Many are roaming and fighting and embracing martyrdom are leaving for heaven.402.

ਯੁੱਧ-ਭੂਮੀ ਵਿਚ ਸਿਝ ਕੇ ਸਵਰਗ ਦੀ ਪ੍ਰਾਪਤੀ ਕਰਦੇ ਹਨ ॥੪੦੨॥

ਕੇਤਕ ਜੂਝਿ ਮਰਤ ਰਣ ਮੰਡਲਿ

ਕਈ ਰਣ-ਮੰਡਲ ਵਿਚ ਜੂਝ ਕੇ ਮਰ ਗਏ ਹਨ।

ਕੇਈਕੁ ਭੇਦਿ ਚਲੇ ਬ੍ਰਹਮੰਡਲ

Many are dying while fighting in the battlefield and many after going through the universe are getting separated from it

ਕਈ ਇਕ ਬ੍ਰਹਮੰਡਲ ਨੂੰ ਭੇਦ ਕੇ ਚਲੇ ਗਏ ਹਨ।

ਕੇਈਕੁ ਆਨਿ ਪ੍ਰਹਾਰਤ ਸਾਗੈ

ਕਈ ਇਕ ਆ ਕੇ ਬਰਛਿਆਂ ਦਾ ਵਾਰ ਕਰਦੇ ਹਨ।

ਕੇਤਕ ਭੰਗ ਗਿਰਤ ਹੁਇ ਆਂਗੈ ॥੪੦੩॥

Many are striking blows with their lances and the limbs of many, being chopped, are falling down.403.

ਕਈਆਂ ਦੇ ਅੰਗ ਭੰਗ ਹੋ ਕੇ ਡਿਗ ਰਹੇ ਹਨ ॥੪੦੩॥