ਬਿਸੇਖ ਛੰਦ

VISHESH STANZA

ਬਿਸੇਖ ਛੰਦ:

ਭਾਜਿ ਬਿਨਾ ਭਟ ਲਾਜ ਸਬੈ ਤਜਿ ਸਾਜ ਜਹਾ

ਸਾਰੇ ਸੂਰਮੇ ਅਣਖ-ਹੀਨ ਹੋ ਕੇ ਉਥੇ ਸਾਰਾ ਸਾਜ ਤਿਆਗ ਕੇ ਭਜ ਚਲੇ ਹਨ।

ਨਾਚਤ ਭੂਤ ਪਿਸਾਚ ਨਿਸਾਚਰ ਰਾਜ ਤਹਾ

Many warriors abandoning their shame, and leaving behind everything, are running away, and the ghosts, fiends and imps dancing in the battlefield, are ruling over it

ਉਥੇ ਭੂਤਾਂ, ਪਿਸਾਚਾਂ, ਦੈਂਤਾਂ ਦਾ ਰਾਜਾ ਨਚ ਰਿਹਾ ਹੈ।

ਦੇਖਤ ਦੇਵ ਅਦੇਵ ਮਹਾ ਰਣ ਕੋ ਬਰਨੈ

ਦੇਵਤੇ ਅਤੇ ਦੈਂਤ ਮਹਾਨ ਯੁੱਧ ਨੂੰ ਵੇਖਦੇ ਹਨ, (ਇਸ ਦਾ ਭਲਾ) ਵਣਨ ਕੌਣ ਕਰ ਸਕਦਾ ਹੈ?

ਜੂਝ ਭਯੋ ਜਿਹ ਭਾਤਿ ਸੁ ਪਾਰਥ ਸੋ ਕਰਨੈ ॥੪੦੪॥

The gods and demons all are saying this that this war is dreadful like the war of Arjuna and Karan.404.

ਉਸ ਤਰ੍ਹਾਂ (ਇਨ੍ਹਾਂ ਦਾ) ਯੁੱਧ ਹੋਇਆ ਜਿਵੇਂ ਅਰਜਨ ('ਪਾਰਥ') ਦਾ ਕਰਨ ਰਾਜੇ ਨਾਲ (ਹੋਇਆ ਸੀ) ॥੪੦੪॥

ਦਾਵ ਕਰੈ ਰਿਸ ਖਾਇ ਮਹਾ ਹਠ ਠਾਨ ਹਠੀ

ਮਹਾਨ ਹਠੀ ਯੋਧੇ ਹਠ ਧਾਰ ਕੇ ਕ੍ਰੋਧ ਨਾਲ ਦਾਓ ਵਰਤਦੇ ਹਨ।

ਕੋਪ ਭਰੇ ਇਹ ਭਾਤ ਸੁ ਪਾਵਕ ਜਾਨੁ ਭਠੀ

The persistent warriors, in their fury, are striking blows and they appear like the furnaces of fire

ਕ੍ਰੋਧ ਦੇ ਇਸ ਤਰ੍ਹਾਂ ਨਾਲ ਭਰੇ ਹੋਏ ਹਨ, ਮਾਨੋ ਭੱਠੀ ਦੀ ਅਗਨੀ ਹੋਵੇ।

ਕ੍ਰੁਧ ਭਰੇ ਰਣਿ ਛਤ੍ਰਜ ਅਤ੍ਰਣ ਝਾਰਤ ਹੈ

ਕ੍ਰੋਧ ਨਾਲ ਭਰੇ ਹੋਏ ਛਤ੍ਰੀ ਅਸਤ੍ਰਾਂ ਨੂੰ ਚਲਾਉਂਦੇ ਹਨ।

ਭਾਜਿ ਚਲੈ ਨਹੀ ਪਾਵ ਸੁ ਮਾਰਿ ਪੁਕਾਰਤ ਹੈ ॥੪੦੫॥

The kings in their ire are striking their weapons and arms, and instead of running away, they are shouting “Kill, Kill”.405.

ਭਜਦੇ ਨਹੀਂ ਹਨ ਅਤੇ ਪੈਰ (ਟਿਕਾ ਕੇ) 'ਮਾਰੋ ਮਾਰੋ' ਪੁਕਾਰਦੇ ਹਨ ॥੪੦੫॥

ਦੇਖਤ ਹੈ ਦਿਵ ਦੇਵ ਧਨੈ ਧਨਿ ਜੰਪਤ ਹੈ

(ਉਸ ਯੁੱਧ ਨੂੰ) ਪ੍ਰਕਾਸ਼ ('ਦਿਵ') ਰੂਪ ਦੇਵਤੇ ਵੇਖਦੇ ਹਨ ਅਤੇ ਧੰਨ ਧੰਨ ਜਪਦੇ ਹਨ।

ਭੂਮ ਅਕਾਸ ਪਤਾਲ ਚਵੋ ਚਕ ਕੰਪਤ ਹੈ

The gods and demons both are saying, Bravo!" Looking at the fighting, the earth, sky, neither-world and all the four direcitions trembling

(ਤਿੰਨ ਲੋਕ) ਧਰਤੀ, ਆਕਾਸ਼ ਅਤੇ ਪਾਤਾਲ ਅਤੇ ਚਾਰੇ ਚਕ ਕੰਬਦੇ ਹਨ।

ਭਾਜਤ ਨਾਹਿਨ ਬੀਰ ਮਹਾ ਰਣਿ ਗਾਜਤ ਹੈ

ਯੋਧੇ ਯੁੱਧ ਵਿਚੋਂ ਭਜਦੇ ਨਹੀਂ ਹਨ, ਸਗੋਂ ਗਜਦੇ ('ਮਾਰੋ-ਮਾਰੋ' ਪੁਕਾਰਦੇ) ਹਨ।

ਜਛ ਭੁਜੰਗਨ ਨਾਰਿ ਲਖੇ ਛਬਿ ਲਾਜਤ ਹੈ ॥੪੦੬॥

The warriors are not running away, but are thundering in the war-arena, seeing the glory of those warriors the women of Yakshas and Nagas are getting shy.406.

ਯਕਸ਼ਾਂ, ਨਾਗਾਂ ਦੀਆਂ ਇਸਤਰੀਆਂ ਛਬੀ ਨੂੰ ਵੇਖ ਕੇ ਲਜਾ ਰਹੀਆਂ ਹਨ ॥੪੦੬॥

ਧਾਵਤ ਹੈ ਕਰਿ ਕੋਪ ਮਹਾ ਸੁਰ ਸੂਰ ਤਹਾ

ਕ੍ਰੋਧ ਕਰ ਕੇ ਉੱਚੀ ਸੁਰ ਵਿਚ (ਬੋਲਦੇ) ਸੂਰਮੇ ਉਥੇ ਧਾਵਾ ਕਰਦੇ ਹਨ,

ਮਾਡਤ ਹੈ ਬਿਕਰਾਰ ਭਯੰਕਰ ਜੁਧ ਜਹਾ

The great warriors, getting enraged, have attacked and are waging a dreadful and frightening war

ਜਿਥੇ ਮਹਾ ਭਿਆਨਕ ਅਤੇ ਡਰਾਵਣਾ ਯੁੱਧ ਮੰਡਿਆ ਹੋਇਆ ਹੈ।

ਪਾਵਤ ਹੈ ਸੁਰ ਨਾਰਿ ਸੁ ਸਾਮੁਹਿ ਜੁਝਤ ਹੈ

ਜੋ ਯੋਧਾ ਸਾਹਮਣੇ ਜੂਝਦਾ ਹੈ, ਉਸ ਨੂੰ ਦੇਵ-ਇਸਤਰੀਆਂ (ਅਪੱਛਰਾਵਾਂ) ਪ੍ਰਾਪਤ (ਕਰਨ ਲਈ ਦੌੜਦੀਆਂ) ਹਨ।

ਦੇਵ ਅਦੇਵ ਗੰਧ੍ਰਬ ਸਬੈ ਕ੍ਰਿਤ ਸੁਝਤ ਹੈ ॥੪੦੭॥

Embracing martyrdom in the ear, they are meeting the heavenly damsels and this war appears as a great war to all the gods, demons and Yakshas.407.

ਦੇਵਤੇ, ਦੈਂਤ, ਗੰਧਰਬ (ਆਦਿ) ਸਾਰੇ ਉਸ (ਕਲਕੀ) ਦੀ ਕੀਰਤੀ (ਯਸ਼) ਨੂੰ ਜਾਣ ਜਾਂਦੇ ਹਨ ॥੪੦੭॥