ਚੰਚਲਾ ਛੰਦ

CHANCHALA STANZA

ਚੰਚਲਾ ਛੰਦ:

ਮਾਰਬੇ ਕੋ ਤਾਹਿ ਤਾਕਿ ਧਾਏ ਬੀਰ ਸਾਵਧਾਨ

ਉਸ ਨੂੰ ਮਾਰਨ ਲਈ ਸਾਵਧਾਨੀ ਨਾਲ ਨਿਸ਼ਾਨਾ ਬਣਾ ਕੇ ਸੂਰਵੀਰ ਹਮਲਾ ਕਰ ਰਹੇ ਹਨ।

ਹੋਨ ਲਾਗੇ ਜੁਧ ਕੇ ਜਹਾ ਤਹਾ ਸਬੈ ਬਿਧਾਨ

In order to kill Kalki, the warriors cautiously marched forward and began to wage war here, there and everywhere

ਜਿਥੇ ਕਿਥੇ ਯੁੱਧ ਦੇ ਵਿਧਾਨ ਹੋਣ ਲਗੇ ਹਨ।

ਭੀਮ ਭਾਤਿ ਧਾਇ ਕੈ ਨਿਸੰਕ ਘਾਇ ਕਰਤ ਆਇ

ਭੀਮ ਵਾਂਗ ਧਾ ਕੇ ਪੈ ਰਹੇ ਹਨ ਅਤੇ ਨਿਸੰਗ ਹੋ ਕੇ ਘਾਉ ਕਰ ਰਹੇ ਹਨ।

ਜੂਝਿ ਜੂਝ ਕੈ ਮਰੈ ਸੁ ਦੇਵ ਲੋਕਿ ਬਸਤ ਜਾਇ ॥੪੦੮॥

The brave warriors like Bhima are fearlessly striking blows and after fighting and embracing martyrdom, they are getting abode in the region of gods.408.

ਜੋ ਜੂਝ ਜੂਝ ਕੇ ਮਰਦੇ ਹਨ, ਉਹ ਦੇਵ ਲੋਕ ਵਿਚ ਜਾ ਕੇ ਵਸਦੇ ਹਨ ॥੪੦੮॥

ਤਾਨਿ ਤਾਨਿ ਬਾਨ ਕੋ ਅਜਾਨੁ ਬਾਹ ਧਾਵਹੀ

ਬਾਣ ਨੂੰ ਖਿਚ ਖਿਚ ਕੇ ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ ਭਜੇ ਫਿਰਦੇ ਹਨ।

ਜੂਝਿ ਜੂਝ ਕੈ ਮਰੈ ਅਲੋਕ ਲੋਕ ਪਾਵਹੀ

Pulling their bows and discharging arrows, they are advancing towards the Lord (Kalki) and embracing martyrdom, they are going to the next world

ਜੋ ਲੜ ਲੜ ਕੇ ਮਰਦੇ ਹਨ, ਉਹ ਅਲੌਕਿਕ ਲੋਕ ਪ੍ਰਾਪਤ ਕਰਦੇ ਹਨ।

ਰੰਗ ਜੰਗਿ ਅੰਗ ਨੰਗ ਭੰਗ ਅੰਗਿ ਹੋਇ ਪਰਤ

ਜੰਗ ਦੇ ਰੰਗ ਵਿਚ ਰੰਗੇ ਹੋਇਆਂ ਦਾ ਜੋ ਕੋਈ ਅੰਗ ਨੰਗਾ ਰਿਹਾ ਹੋਵੇ, ਉਹ ਧਰਤੀ ਉਤੇ ਟੁਟ ਕੇ ਡਿਗ ਪੈਂਦਾ ਹੈ।

ਟੂਕਿ ਟੂਕਿ ਹੋਇ ਗਿਰੈ ਸੁ ਦੇਵ ਸੁੰਦ੍ਰੀਨਿ ਬਰਤ ॥੪੦੯॥

They are absorbed in fighting and are falling into bits before him, these warriors are falling into bits for the sake of heavenly damsels and are embracing death.409.

ਟੁਕੜੇ ਟੁਕੜੇ ਹੋ ਕੇ ਡਿਗ ਰਹੇ ਹਨ ਅਤੇ ਉਨ੍ਹਾਂ ਨੂੰ ਦੇਵ-ਇਸਤਰੀਆ ਵਰ ਰਹੀਆਂ ਹਨ ॥੪੦੯॥