ਤ੍ਰਿੜਕਾ ਛੰਦ

TIRIRKA STANZA

ਤ੍ਰਿੜਕਾ ਛੰਦ:

ਤ੍ਰਿੜਰਿੜ ਤੀਰੰ

(ਨੋਟ- ਇਥੇ 'ਤ੍ਰਿੜਰਿੜ' ਆਦਿ ਸ਼ਬਦ ਯੁੱਧ-ਸੰਗੀਤ ਲਈ ਵਰਤੇ ਗਏ ਹਨ। ਉਂਜ ਇਹ ਨਿਰਰਥਕ ਜਿਹੇ ਹੈ। ਇਨ੍ਹਾਂ ਦੀ ਵਰਤਨੀ ਵਿਚ ਵੀ ਅਨੇਕ ਅੰਤਰ ਹਨ। ਤੀਰ ਤਿੜ ਤਿੜ ਕਰਦੇ (ਚਲਦੇ ਹਨ)

ਬ੍ਰਿੜਰਿੜ ਬੀਰੰ

ਬੀਰ ਬਕਾਰਦੇ ਹਨ, ਢੋਲ ਢਮਕਦੇ ਹਨ,

ਦ੍ਰਿੜਰਿੜ ਢੋਲੰ

ਬੋਲ ਬੁਕਦੇ ਹਨ (ਅਰਥਾਤ ਢੋਲਾਂ ਵਿਚੋਂ

ਬ੍ਰਿੜਰਿੜ ਬੋਲੰ ॥੪੧੦॥

The arrows of the warriors are crackling and the drums are rolling.410.

ਆਵਾਜ਼ ਨਿਕਲਦੀ ਹੈ) ॥੪੧੦॥

ਤ੍ਰਿੜੜਿੜ ਤਾਜੀ

ਤਾਜੀ (ਅਰਬੀ ਕਿਸਮ ਦੇ ਘੋੜੇ) ਹਿਣਕਦੇ ਹਨ,

ਬ੍ਰਿੜੜਿੜ ਬਾਜੀ

ਘੋੜੇ ਬਿੜਕਦੇ ਹਨ,

ਹ੍ਰਿੜੜਿੜ ਹਾਥੀ

ਹਾਥੀ ਆਪਣੇ ਸਾਥੀਆਂ

ਸ੍ਰਿੜੜਿੜ ਸਾਥੀ ॥੪੧੧॥

The horses are neighing and the elephants are trumpeting in groups.411.

ਸਹਿਤ ਚਿੰਘਾੜਦੇ ਹਨ ॥੪੧੧॥

ਬ੍ਰਿੜੜਿੜ ਬਾਣੰ

ਬਾਣਾਂ ਨੂੰ

ਜ੍ਰਿੜੜਿੜ ਜੁਆਣੰ

ਜੁਆਨ (ਯੋਧੇ)

ਛ੍ਰਿੜੜਿੜ ਛੋਰੈਂ

ਪੂਰੀ ਸ਼ਕਤੀ

ਜ੍ਰਿੜੜਿੜ ਜੋਰੈਂ ॥੪੧੨॥

The warriors are discharging arrows forcefully.412.

ਨਾਲ ਛਡਦੇ ਹਨ ॥੪੧੨॥

ਖ੍ਰਿੜਰਿੜ ਖੇਤੰ

ਯੁੱਧ-ਭੂਮੀ ਵਿਚ

ਪ੍ਰਿੜਰਿੜ ਪ੍ਰੇਤੰ

(ਲੜਾਈ ਦੇ) ਰੰਗ ਵਿਚ

ਝ੍ਰਿੜੜਿੜ ਨਾਚੈ

ਰਚੇ ਹੋਏ

ਰਿੜਝਿੜ ਰਾਚੈ ॥੪੧੩॥

The ghosts intoxicated in the hue of war, are dancing, in the battlefield.413.

ਪ੍ਰੇਤ ਨਚਦੇ ਹਨ ॥੪੧੩॥

ਹ੍ਰਿੜਰਿੜ ਹੂਰੰ

ਹੂਰਾਂ ਹਰਲ ਹਰਲ ਕਰਦੀਆਂ

ਪ੍ਰਿੜਰਿੜ ਪੂਰੰ

ਆਕਾਸ਼ ਵਿਚ ਘੁੰਮ ਰਹੀਆਂ ਹਨ

ਕ੍ਰਿੜਰਿੜ ਕਾਛੀ

ਅਤੇ ਸੁੰਦਰ ਢੰਗ ਨਾਲ ਸਜੀਆਂ ਹੋਈਆਂ

ਨ੍ਰਿੜਰਿੜ ਨਾਚੀ ॥੪੧੪॥

The sky is filled with heavenly damsels and they are all dancing.4.14.

ਨਚ ਰਹੀਆਂ ਹਨ ॥੪੧੪॥

ਤ੍ਰਿੜਰਿੜ ਤੇਗੰ

ਤਲਵਾਰਾਂ

ਬ੍ਰਿੜਰਿੜ ਬੇਗੰ

ਪੂਰੇ ਵੇਗ ਨਾਲ

ਚ੍ਰਿੜਰਿੜ ਚਮਕੈ

ਚਮਕਦੀਆਂ

ਝ੍ਰਿੜਰਿੜ ਝਮਕੈ ॥੪੧੫॥

The swords are gleaming quickly and they are striking with clattering sound.415.

ਅਤੇ ਝਮਕਦੀਆਂ ਹਨ ॥੪੧੫॥

ਜ੍ਰਿੜਰਿੜ ਜੋਧੰ

ਯੋਧੇ

ਕ੍ਰਿੜਰਿੜ ਕ੍ਰੋਧੰ

ਕ੍ਰੋਧ ਨਾਲ

ਜ੍ਰਿੜਰਿੜ ਜੂਝੈ

ਭਰੇ ਹੋਏ ਹਨ

ਲ੍ਰਿੜਰਿੜ ਲੂਝੈ ॥੪੧੬॥

The warriors are fighting in anger and are dying.416.

ਅਤੇ (ਵੈਰੀਆਂ ਨਾਲ) ਉਲਝ ਕੇ ਜੂਝਦੇ ਹਨ ॥੪੧੬॥

ਖ੍ਰਿੜਰਿੜ ਖੇਤੰ

ਰਣ-ਭੂਮੀ ਵਿਚ

ਅਰਿੜਰਿੜ ਅਚੇਤੰ

(ਕਿਤਨੇ ਹੀ) ਅਚੇਤ ਪਏ ਹਨ

ਬ੍ਰਿੜਰਿੜ ਬਾਜੀ

ਅਤੇ ਘੋੜੇ

ਗ੍ਰਿੜਰਿੜ ਗਾਜੀ ॥੪੧੭॥

The horses and horse-riders are lying unconscious in the battlefield.417.

ਅਤੇ ਸੂਰਮੇ ਡਿਗੇ ਪਏ ਹਲ ॥੪੧੭॥

ਗ੍ਰਿੜਰਿੜ ਗਜਣੰ

ਗਾਜ਼ੀ (ਯੋਧੇ) ਕਿੜ ਕਿੜ

ਭ੍ਰਿੜਰਿੜ ਭਜਣੰ

ਕਰ ਕੇ ਭਜ ਚਲੇ ਹਨ।

ਰ੍ਰਿੜਰਿੜ ਰਾਜਾ

(ਉਨ੍ਹਾਂ ਨੂੰ ਵੇਖ ਕੇ) ਰਾਜਾ ਵੀ

ਲ੍ਰਿੜਰਿੜ ਲਾਜਾ ॥੪੧੮॥

The elephants are running away and in this way, the kings, because of the disgrace of defeat, are feeling ashamed.418.

ਸ਼ਰਮਿੰਦਾ ਹੋ ਰਿਹਾ ਹੈ ॥੪੧੮॥

ਖ੍ਰਿੜਰਿੜ ਖਾਡੇ

ਖੰਡੇ ਖਿੜ ਖਿੜ ਕੇ ਹਸਦੇ ਹਨ (ਲਿਸ਼ਕਾਰੇ ਮਾਰਦੇ ਹਨ)

ਬ੍ਰਿੜਿਰਿੜ ਬਾਡੇ

ਅਤੇ (ਸੂਰਮਿਆਂ ਦੀਆਂ) ਵੰਡੀਆਂ ਪਾਂਦੇ ਹਨ।

ਅਰਿੜਰਿੜ ਅੰਗੰ

(ਉਨ੍ਹਾਂ ਦੇ) ਅੰਗ ਆਕੜ ਗਏ ਹਨ (ਅਰਥਾਤ ਉਨ੍ਹਾਂ ਦੀਆਂ ਲਾਸ਼ਾਂ ਆਕੜ ਗਈਆਂ ਹਨ)

ਜ੍ਰਿੜਰਿੜ ਜੰਗੰ ॥੪੧੯॥

The large daggers are striking blows on the limbs in the war-arena.419.

ਜਿਹੜੇ ਜੰਗ ਵਿਚ ਰੁਝੇ ਸਨ ॥੪੧੯॥