ਸਲੋਕ ਮਃ

Salok, Fourth Mehl:

ਸਲੋਕ ਚੌਥੀ ਪਾਤਿਸ਼ਾਹੀ।

ਸਤਿਗੁਰੁ ਸੇਵਨਿ ਸੇ ਵਡਭਾਗੀ

Those who serve the True Guru are very fortunate.

ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ,

ਸਚੈ ਸਬਦਿ ਜਿਨੑਾ ਏਕ ਲਿਵ ਲਾਗੀ

They are lovingly attuned to the True Shabad, the Word of the One God.

ਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,

ਗਿਰਹ ਕੁਟੰਬ ਮਹਿ ਸਹਜਿ ਸਮਾਧੀ

In their own household and family, they are in natural Samaadhi.

ਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਗਿਰਹ = ਗ੍ਰਿਹਸਤ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ।

ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥

O Nanak, those who are attuned to the Naam are truly detached from the world. ||1||

ਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ॥੧॥ ਨਾਮਿ = ਨਾਮ ਵਿਚ। ਬੈਰਾਗੀ = ਵਿਰਕਤ ॥੧॥