ਮਃ

Fourth Mehl:

ਚੋਥੀ ਪਾਤਿਸ਼ਾਹੀ।

ਗਣਤੈ ਸੇਵ ਹੋਵਈ ਕੀਤਾ ਥਾਇ ਪਾਇ

Calculated service is not service at all, and what is done is not approved.

ਜੇ ਇਹ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ, ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ, ਇਸ ਤਰ੍ਹਾਂ ਕੀਤਾ ਹੋਇਆ ਕੋਈ ਭੀ ਕੰਮ ਸਫਲ ਨਹੀਂ ਹੁੰਦਾ। ਗਣਤੈ = ਲੇਖਾ ਕੀਤਿਆਂ, ਦੱਸ ਦੱਸ ਕੇ, ਵਡਿਆ ਵਡਿਆ ਕੇ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।

ਸਬਦੈ ਸਾਦੁ ਆਇਓ ਸਚਿ ਲਗੋ ਭਾਉ

The flavor of the Shabad, the Word of God, is not tasted if the mortal is not in love with the True Lord God.

ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣ ਸਕਦਾ। ਸਾਦੁ = ਸੁਆਦ, ਰਸ, ਆਨੰਦ। ਸਚਿ = ਸੱਚ ਵਿਚ, ਪ੍ਰਭੂ ਦੇ ਨਾਮ ਵਿਚ। ਭਾਉ = ਪਿਆਰ। ਆਇਓ = ਆਇਆ।

ਸਤਿਗੁਰੁ ਪਿਆਰਾ ਲਗਈ ਮਨਹਠਿ ਆਵੈ ਜਾਇ

The stubborn-minded person does not even like the True Guru; he comes and goes in reincarnation.

ਜਿਸ ਨੂੰ ਗੁਰੂ ਪਿਆਰਾ ਨਹੀਂ ਲੱਗਦਾ ਉਹ ਮਨ ਦੇ ਹਠ ਨਾਲ ਹੀ (ਗੁਰੂ ਦੇ ਦਰ ਤੇ) ਆਉਂਦਾ ਜਾਂਦਾ ਹੈ (ਭਾਵ, ਗੁਰੂ-ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ) ਹਠਿ = ਹਠ ਨਾਲ।

ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ

He takes one step forward, and ten steps back.

ਜੇ ਉਹ ਇਕ ਕਦਮ ਅਗਾਹਾਂ ਨੂੰ ਪੁੱਟਦਾ ਹੈ ਤਾਂ ਦਸ ਕਦਮ ਪਿਛਾਂਹ ਜਾ ਪੈਂਦਾ ਹੈ। ਵਿਖ = ਕਦਮ।

ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ

The mortal works to serve the True Guru, if he walks in harmony with the True Guru's Will.

ਜੇ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ। ਭਾਇ = ਰਜ਼ਾ ਅਨੁਸਾਰ।

ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ

He loses his self-conceit, and meets the True Guru; he remains intuitively absorbed in the Lord.

ਜੋ ਮਨੁੱਖ ਆਪਾ-ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਆਪੁ = ਆਪਾ-ਭਾਵ। ਸਹਜੇ = ਸਹਜ ਵਿਚ ਹੀ, ਆਤਮਕ ਅਡੋਲਤਾ ਵਿਚ ਹੀ।

ਨਾਨਕ ਤਿਨੑਾ ਨਾਮੁ ਵੀਸਰੈ ਸਚੇ ਮੇਲਿ ਮਿਲਾਇ ॥੨॥

O Nanak, they never forget the Naam, the Name of the Lord; they are united in Union with the True Lord. ||2||

ਹੇ ਨਾਨਕ! ਅਜੇਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥