ਭੈਰਉ ਮਹਲਾ ੩ ਘਰੁ ੨ ॥
Bhairao, Third Mehl, Second House:
ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਿਨਿ ਕਰਤੈ ਇਕੁ ਚਲਤੁ ਉਪਾਇਆ ॥
The Creator has staged His Wondrous Play.
(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ, ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਚਲਤੁ = ਜਗਤ-ਤਮਾਸ਼ਾ।
ਅਨਹਦ ਬਾਣੀ ਸਬਦੁ ਸੁਣਾਇਆ ॥
I listen to the Unstruck Sound-current of the Shabad, and the Bani of His Word.
(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ। ਅਨਹਦ = ਇਕ-ਰਸ ਕਾਇਮ ਰਹਿਣ ਵਾਲਾ। ਬਾਣੀ = ਤਰੰਗ, ਵਲਵਲਾ। ਅਨਹਦ ਬਾਣੀ = {ਲਫ਼ਜ਼ 'ਸ਼ਬਦੁ' ਦਾ ਵਿਸ਼ੇਸ਼ਣ} ਇਕ-ਰਸ ਵਲਵਲੇ ਵਾਲਾ। ਸਬਦੁ = ਗੁਰ-ਸ਼ਬਦ।
ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥
The self-willed manmukhs are deluded and confused, while the Gurmukhs understand.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹੇ, ਸਹੀ ਜੀਵਨ-ਰਾਹ ਤੋਂ ਖੁੰਝੇ ਰਹੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ।
ਕਾਰਣੁ ਕਰਤਾ ਕਰਦਾ ਆਇਆ ॥੧॥
The Creator creates the Cause that causes. ||1||
ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥ ਕਾਰਣੁ = (ਇਹ) ਸਬਬ ॥੧॥
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥
Deep within my being, I meditate on the Word of the Guru's Shabad.
(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ। ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਧਿਆਨੁ = ਮੇਰਾ ਧਿਆਨ, ਮੇਰੀ ਸੁਰਤਿ, ਮੇਰੀ ਸੁਰਤ ਦਾ ਨਿਸ਼ਾਨਾ।
ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
I shall never forsake the Name of the Lord. ||1||Pause||
(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ ॥ ਹਉ = ਮੈਂ, ਹਉਂ। ਨ ਛੋਡਉ = ਨ ਛੋਡਉਂ, ਮੈਂ ਨਹੀਂ ਛੱਡਦਾ ॥੧॥ ਰਹਾਉ ॥
ਪਿਤਾ ਪ੍ਰਹਲਾਦੁ ਪੜਣ ਪਠਾਇਆ ॥
Prahlaad's father sent him to school, to learn to read.
(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ। ਪਠਾਇਆ = ਘੱਲਿਆ।
ਲੈ ਪਾਟੀ ਪਾਧੇ ਕੈ ਆਇਆ ॥
He took his writing tablet and went to the teacher.
ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ। ਲੈ = ਲੈ ਕੇ। ਪਾਟੀ = ਪੱਟੀ। ਕੈ = ਦੇ ਪਾਸ।
ਨਾਮ ਬਿਨਾ ਨਹ ਪੜਉ ਅਚਾਰ ॥
He said, "I shall not read anything except the Naam, the Name of the Lord.
(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ, ਨਹ ਪੜਉ = ਨਹ ਪੜਉਂ, ਮੈਂ ਨਹੀਂ ਪੜ੍ਹਦਾ। ਅਚਾਰ = ਹੋਰ ਵਿਹਾਰ-ਕਾਰ।
ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
Write the Lord's Name on my tablet." ||2||
ਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥ ਮੁਰਾਰਿ = ਪਰਮਾਤਮਾ {ਮੁਰ-ਅਰਿ} ॥੨॥
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥
Prahlaad's mother said to her son,
ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ- ਸਿਉ = ਨਾਲ, ਨੂੰ। ਮਾਇ = ਮਾਂ ਨੇ।
ਪਰਵਿਰਤਿ ਨ ਪੜਹੁ ਰਹੀ ਸਮਝਾਇ ॥
"I advise you not to read anything except what you are taught."
ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ। ਪਰਵਿਰਤਿ = ਉਹ ਜਿਸ ਵਿਚ ਤੂੰ ਲੱਗਾ ਹੋਇਆ ਹੈਂ।
ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥
He answered, "The Great Giver, my Fearless Lord God is always with me.
(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
If I were to forsake the Lord, then my family would be disgraced." ||3||
ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥ ਜੇ ਛੋਡਉ = ਜੇ ਮੈਂ ਛੱਡ ਦਿਆਂ {ਛੋਡਉਂ}। ਤਉ = ਤਾਂ। ਕੁਲਿ ਲਾਗੈ ਗਾਲਿ = ਕੁਲ ਨੂੰ ਗਾਲ ਲੱਗਦੀ ਹੈ, ਕੁਲ ਦੀ ਬਦਨਾਮੀ ਹੁੰਦੀ ਹੈ ॥੩॥
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥
"Prahlaad has corrupted all the other students.
(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ, ਪ੍ਰਹਲਾਦਿ = ਪ੍ਰਹਲਾਦ ਨੇ। ਸਭਿ = ਸਾਰੇ। ਚਾਟੜੇ = ਪੜ੍ਹਨ ਵਾਲੇ ਮੁੰਡੇ।
ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥
He does not listen to what I say, and he does his own thing.
ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ, ਕਾਰਜ = ਕੰਮ {ਬਹੁ-ਵਚਨ}।
ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥
He instigated devotional worship in the townspeople."
ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ। ਦ੍ਰਿੜਾਈ = ਪੱਕੀ ਕਰ ਦਿੱਤੀ ਹੈ।
ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
The gathering of the wicked people could not do anything against him. ||4||
ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥ ਵਸਾਈ = ਵੱਸ, ਜ਼ੋਰ ॥੪॥
ਸੰਡੈ ਮਰਕੈ ਕੀਈ ਪੂਕਾਰ ॥
Sanda and Marka, his teachers, made the complaint.
(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ। ਸੰਡੈ = ਸੰਡ ਨੇ। ਮਰਕੈ = ਅਮਰਕ ਨੇ।
ਸਭੇ ਦੈਤ ਰਹੇ ਝਖ ਮਾਰਿ ॥
All the demons kept trying in vain.
ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ)। ਮਾਰਿ = ਮਾਰ ਕੇ। ਰਹੇ ਮਾਰਿ = ਮਾਰ ਰਹੇ।
ਭਗਤ ਜਨਾ ਕੀ ਪਤਿ ਰਾਖੈ ਸੋਈ ॥
The Lord protected His humble devotee, and preserved his honor.
ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ। ਪਤਿ = ਇੱਜ਼ਤ।
ਕੀਤੇ ਕੈ ਕਹਿਐ ਕਿਆ ਹੋਈ ॥੫॥
What can be done by mere created beings? ||5||
ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥ ਕੈ ਕਹਿਐ = ਦੇ ਆਖਿਆਂ। ਕਿਆ ਹੋਈ = ਕੀਹ ਹੋ ਸਕਦਾ ਹੈ? ਕੀਤੇ = ਪੈਦਾ ਕੀਤੇ ਹੋਏ ॥੫॥
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥
Because of his past karma, the demon ruled over his kingdom.
ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ, ਕਿਰਤ ਸੰਜੋਗੀ = (ਪਿਛਲੇ) ਕੀਤੇ ਹੋਏ ਕਰਮਾਂ ਦਾ ਸੰਜੋਗ ਨਾਲ। ਦੈਤਿ = ਦੈਂਤ (ਹਰਨਾਖਸ਼) ਨੇ।
ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥
He did not realize the Lord; the Lord Himself confused him.
(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ। ਤਿਨਿ = ਉਸ (ਪਰਮਾਤਮਾ) ਨੇ। ਭੁਲਾਇਆ = ਕੁਰਾਹੇ ਪਾ ਰੱਖਿਆ ਸੀ।
ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥
He started an argument with his son Prahlaad.
(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ। ਸਿਉ = ਨਾਲ। ਵਾਦੁ = ਝਗੜਾ।
ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
The blind one did not understand that his death was approaching. ||6||
(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥ ਅੰਧਾ = (ਰਾਜ ਦੇ ਮਦ ਵਿਚ) ਅੰਨ੍ਹਾ ਹੋ ਚੁਕਾ। ਕਾਲੁ = ਮੌਤ ॥੬॥
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥
Prahlaad was placed in a cell, and the door was locked.
(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ। ਬਾਰਿ = ਦਰਵਾਜ਼ੇ ਉਤੇ। ਤਾਲਾ = ਜੰਦਰਾ।
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥
The fearless child was not afraid at all. He said, "Within my being, is the Guru, the Lord of the World."
ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ। ਮੂਲਿ = ਬਿਲਕੁਲ। ਡਰਈ = ਡਰੈ, ਡਰਦਾ।
ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥
The created being tried to compete with his Creator, but he assumed this name in vain.
ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ। ਸਰੀਕੀ = (ਪ੍ਰਭੂ ਨਾਲ ਹੀ) ਬਰਾਬਰੀ। ਅਨਹੋਦਾ = (ਸਮਰਥਾ) ਨਾਹ ਹੁੰਦਿਆਂ। ਨਾਉ = ਵੱਡਾ ਨਾਮ।
ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
That which was predestined for him has come to pass; he started an argument with the Lord's humble servant. ||7||
(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥ ਧੁਰਿ = ਧੁਰ ਦਰਗਾਹ ਤੋਂ। ਸ = {ਅਸਲ ਲਫ਼ਜ਼ ਹੈ 'ਸੋ'। ਇਥੇ ਪੜ੍ਹਨਾ ਹੈ 'ਸੁ'} ॥੭॥
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥
The father raised the club to strike down Prahlaad, saying,
ਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, ਗੁਰਜ = ਗਦਾ {ਡੰਡੇ ਵਰਗਾ ਹੀ ਇਕ ਸ਼ਸਤ੍ਰ ਜਿਸ ਦਾ ਸਿਰਾ ਬਹੁਤ ਹੀ ਮੋਟਾ ਤੇ ਭਾਰਾ ਹੁੰਦਾ ਹੈ}।
ਕਹਾਂ ਤੁਮੑਾਰਾ ਜਗਦੀਸ ਗੁਸਾਈ ॥
"Where is your God, the Lord of the Universe, now?"
(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ)। ਜਗਦੀਸ = ਜਗਤ ਦਾ ਮਾਲਕ। ਗੁਸਾਈ = ਧਰਤੀ ਦਾ ਸਾਈਂ।
ਜਗਜੀਵਨੁ ਦਾਤਾ ਅੰਤਿ ਸਖਾਈ ॥
He replied, "The Life of the World, the Great Giver, is my Help and Support in the end.
(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ। ਜਗਜੀਵਨੁ = ਜਗਤ ਦਾ ਜੀਵਨ। ਅੰਤਿ = ਅੰਤ ਵੇਲੇ। ਸਹਾਈ = ਸਹਾਇਕ।
ਜਹ ਦੇਖਾ ਤਹ ਰਹਿਆ ਸਮਾਈ ॥੮॥
Wherever I look, I see Him permeating and prevailing." ||8||
ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਹ = ਉਥੇ ਹੀ ॥੮॥
ਥੰਮੑੁ ਉਪਾੜਿ ਹਰਿ ਆਪੁ ਦਿਖਾਇਆ ॥
Tearing down the pillars, the Lord Himself appeared.
(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ, ਉਪਾੜਿ = ਪਾੜ ਕੇ। ਆਪੁ = ਆਪਣਾ ਆਪ।
ਅਹੰਕਾਰੀ ਦੈਤੁ ਮਾਰਿ ਪਚਾਇਆ ॥
The egotistical demon was killed and destroyed.
(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ।
ਭਗਤਾ ਮਨਿ ਆਨੰਦੁ ਵਜੀ ਵਧਾਈ ॥
The minds of the devotees were filled with bliss, and congratulations poured in.
ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਮਨਿ = ਮਨ ਵਿਚ। ਵਧਾਈ = ਦਿਲ-ਵਧੀ, ਚੜ੍ਹਦੀ ਕਲਾ। ਵਜੀ = ਵੱਜੀ, ਪ੍ਰਬਲ ਹੋ ਗਈ।
ਅਪਨੇ ਸੇਵਕ ਕਉ ਦੇ ਵਡਿਆਈ ॥੯॥
He blessed His servant with glorious greatness. ||9||
(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥ ਦੇ = ਦੇਂਦਾ ਹੈ ॥੯॥
ਜੰਮਣੁ ਮਰਣਾ ਮੋਹੁ ਉਪਾਇਆ ॥
He created birth, death and attachment.
ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ।
ਆਵਣੁ ਜਾਣਾ ਕਰਤੈ ਲਿਖਿ ਪਾਇਆ ॥
The Creator has ordained coming and going in reincarnation.
(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ। ਕਰਤੈ = ਕਰਤਾਰ ਨੇ। ਲਿਖਿ = (ਸਭ ਜੀਵਾਂ ਦੇ ਮੱਥੇ ਉਤੇ) ਲਿਖ ਕੇ।
ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥
For the sake of Prahlaad, the Lord Himself appeared.
(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ। ਕੈ ਕਾਰਜਿ = ਦੇ ਕੰਮ ਵਾਸਤੇ। ਆਪੁ = ਆਪਣਾ ਆਪ। ਦਿਖਾਇਆ = ਪਰਗਟ ਕੀਤਾ।
ਭਗਤਾ ਕਾ ਬੋਲੁ ਆਗੈ ਆਇਆ ॥੧੦॥
The word of the devotee came true. ||10||
(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥ ਆਗੈ ਆਇਆ = ਪੂਰਾ ਹੋਇਆ ॥੧੦॥
ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥
The gods proclaimed the victory of Lakshmi, and said,
ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ, ਦੇਵ ਕੁਲੀ = ਦੇਵਤਿਆਂ ਦੀ ਸਾਰੀ ਕੁਲ, ਸਾਰੇ ਦੇਵਤੇ। ਲਖਿਮੀ = ਲੱਛਮੀ। ਕਉ = ਨੂੰ। ਕਰਹਿ = ਕਰਦੇ ਹਨ, ਕਰਨ ਲੱਗ ਪਏ। ਜੈਕਾਰੁ = ਨਮਸਕਾਰ, ਵਡਿਆਈ।
ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥
"O mother, make this form of the Man-lion disappear!"
(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ। ਮਾਤਾ = ਹੇ ਮਾਤਾ! ਨਿਵਾਰੁ = ਦੂਰ ਕਰ।
ਲਖਿਮੀ ਭਉ ਕਰੈ ਨ ਸਾਕੈ ਜਾਇ ॥
Lakshmi was afraid, and did not approach.
(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ। ਭਉ = ਡਰ। ਕਰੈ = ਕਰਦੀ ਹੈ। ਭਉ ਕਰੈ = ਡਰਦੀ ਹੈ, ਡਰਦੀ ਸੀ। ਨ ਜਾਇ ਸਾਕੈ = ਜਾ ਨਹੀਂ ਸਕਦੀ।
ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥
The humble servant Prahlaad came and fell at the Lord's Feet. ||11||
(ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ ॥੧੧॥ ਆਇ = ਆ ਕੇ ॥੧੧॥
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥
The True Guru implanted the treasure of the Naam within.
ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ, ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।
ਰਾਜੁ ਮਾਲੁ ਝੂਠੀ ਸਭ ਮਾਇਆ ॥
Power, property and all Maya is false.
(ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ-ਇਹ ਸਭ ਕੁਝ ਨਾਸਵੰਤ ਹੈ। ਸਭ = ਸਾਰੀ।
ਲੋਭੀ ਨਰ ਰਹੇ ਲਪਟਾਇ ॥
But still, the greedy people continue clinging to them.
ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ। ਰਹੇ ਲਪਟਾਇ = ਚੰਬੜ ਰਹੇ ਹਨ।
ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥
Without the Name of the Lord, the mortals are punished in His Court. ||12||
ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ ॥੧੨॥ ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ ॥੧੨॥
ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥
Says Nanak, everyone acts as the Lord makes them act.
ਨਾਨਕ ਆਖਦਾ ਹੈ ਕਿ (ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ। ਸਭੁ ਕੋ = ਹਰੇਕ ਜੀਵ। ਕਰਾਇਆ = ਪਰਮਾਤਮਾ ਦਾ ਪ੍ਰੇਰਿਆ ਹੋਇਆ।
ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥
They alone are approved and accepted, who focus their consciousness on the Lord.
ਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ। ਸੇ = ਉਹ {ਬਹੁ-ਵਚਨ}। ਸਿਉ = ਨਾਲ।
ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥
He has made His devotees His Own.
ਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ। ਅੰਗੀਕਾਰੁ = ਪੱਖ, ਸਹਾਇਤਾ।
ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥
The Creator has appeared in His Own Form. ||13||1||2||
ਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ॥੧੩॥੧॥੨॥ ਕਰਤੈ = ਕਰਤਾਰ ਨੇ ॥੧੩॥੧॥੨॥