ਅਸਟਪਦੀ ॥

Ashtapadee:

ਅਸ਼ਟਪਦੀ।

ਸੰਤ ਜਨਾ ਮਿਲਿ ਕਰਹੁ ਬੀਚਾਰੁ ॥

Joining the Company of the Saints, practice deep meditation.

ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,

ਏਕੁ ਸਿਮਰਿ ਨਾਮ ਆਧਾਰੁ ॥

Remember the One, and take the Support of the Naam, the Name of the Lord.

ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ)। ਆਧਾਰੁ = ਆਸਰਾ।

ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥

Forget all other efforts, O my friend

ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ, ਅਵਰਿ = ਹੋਰ (Pl.)। ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ!

ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥

- enshrine the Lord's Lotus Feet within your heart.

ਤੇ ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ। ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿ ਧਾਰਹੁ = ਅੰਦਰ ਟਿਕਾਵੋ। ਉਰਿ = ਹਿਰਦੇ ਵਿਚ।

ਕਰਨ ਕਾਰਨ ਸੋ ਪ੍ਰਭੁ ਸਮਰਥੁ ॥

God is All-powerful; He is the Cause of causes.

ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,

ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥

Grasp firmly the object of the Lord's Name.

ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ। ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼।

ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥

Gather this wealth, and become very fortunate.

(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ, ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ।

ਸੰਤ ਜਨਾ ਕਾ ਨਿਰਮਲ ਮੰਤ ॥

Pure are the instructions of the humble Saints.

ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ। ਮੰਤ = ਉਪਦੇਸ਼, ਸਿੱਖਿਆ।

ਏਕ ਆਸ ਰਾਖਹੁ ਮਨ ਮਾਹਿ ॥

Keep faith in the One Lord within your mind.

ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ, ਮਨ ਮਾਹਿ = ਮਨ ਵਿਚ।

ਸਰਬ ਰੋਗ ਨਾਨਕ ਮਿਟਿ ਜਾਹਿ ॥੧॥

All disease, O Nanak, shall then be dispelled. ||1||

ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ॥੧॥