ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥

The wealth which you chase after in the four directions

(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ, ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ।

ਸੋ ਧਨੁ ਹਰਿ ਸੇਵਾ ਤੇ ਪਾਵਹਿ ॥

you shall obtain that wealth by serving the Lord.

ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ।

ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥

The peace, which you always yearn for, O friend

ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ, ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ!

ਸੋ ਸੁਖੁ ਸਾਧੂ ਸੰਗਿ ਪਰੀਤਿ ॥

that peace comes by the love of the Company of the Holy.

ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ)। ਪਰੀਤਿ = ਪਿਆਰ (ਕਰਨ ਨਾਲ)।

ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥

The glory, for which you perform good deeds

ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ, ਕਰਨੀ = ਕੰਮ।

ਸਾ ਸੋਭਾ ਭਜੁ ਹਰਿ ਕੀ ਸਰਨੀ ॥

- you shall obtain that glory by seeking the Lord's Sanctuary.

ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ। ਭਜੁ = ਜਾਹ, ਪਉ।

ਅਨਿਕ ਉਪਾਵੀ ਰੋਗੁ ਨ ਜਾਇ ॥

All sorts of remedies have not cured the disease

(ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ, ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ।

ਰੋਗੁ ਮਿਟੈ ਹਰਿ ਅਵਖਧੁ ਲਾਇ ॥

- the disease is cured only by giving the medicine of the Lord's Name.

ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ। ਅਵਖਧੁ = ਦਵਾਈ।

ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥

Of all treasures, the Lord's Name is the supreme treasure.

ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ। ਨਿਧਾਨ = ਖ਼ਜ਼ਾਨੇ।

ਜਪਿ ਨਾਨਕ ਦਰਗਹਿ ਪਰਵਾਨੁ ॥੨॥

Chant it, O Nanak, and be accepted in the Court of the Lord. ||2||

ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ॥੨॥