ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
Kabeer, do not leave the ocean, even if it is very salty.
ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ; ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ।
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥
If you poke around searching from puddle to puddle, no one will call you smart. ||50||
ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥ ਪੋਖਰ = (Skt. पुष्कर a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ = ਕੋਈ ਨਹੀਂ ਆਖਦਾ ॥੫੦॥