ਸਵੈਯਾ

SWAYYA

ਸਵੈਯਾ:

ਦੇਖਿ ਬ੍ਰਿਲਾਪ ਤਬੈ ਦਿਜ ਪਾਰਥ ਤਉਨ ਸਮੈ ਅਤਿ ਓਜ ਜਨਾਯੋ

Then Arjuna was filled with anger, looking at his lamentation and suffering

ਤਦ ਬ੍ਰਾਹਮਣ ਦਾ ਵਿਰਲਾਪ ਵੇਖ ਕੇ (ਅਰਥਾਤ ਸੁਣ ਕੇ) ਅਰਜਨ ਨੇ ਉਸ ਵੇਲੇ (ਆਪਣਾ) ਬਹੁਤ ਤੇਜ ਜਣਾਇਆ।

ਰਾਖਿ ਹੋ ਹਉ ਨਹਿ ਰਾਖੇ ਗਏ ਤਬ ਲਜਤ ਹ੍ਵੈ ਜਰਬੋ ਜੀਅ ਆਯੋ

He, thinking this, that he could not protect him, became shy and began to think of burning himself to death

(ਹੁਣ ਮੈਂ ਤੇਰੇ ਪੁੱਤਰ ਦੀ) ਰਖਿਆ ਕਰਾਂਗਾ, (ਪਰ ਮੋਇਆ ਹੋਇਆ ਹੀ ਪੈਦਾ ਹੋਣ ਕਾਰਨ ਅਰਜਨ ਬੱਚੇ ਦੀ) ਰਖਿਆ ਨਾ ਕਰ ਸਕਿਆ। ਤਦ ਲਜਿਤ ਹੋ ਕੇ (ਉਸ ਦਾ) ਮਨ ਸੜਨ (ਮਰਨ) ਤੇ ਆ ਗਿਆ।

ਸ੍ਰੀ ਬ੍ਰਿਜਨਾਥ ਤਬੈ ਤਿਹ ਪੈ ਚਲਿ ਆਵਤ ਭਯੋ ਹਠ ਤੇ ਸਮਝਾਯੋ

ਉਦੋਂ ਸ੍ਰੀ ਕ੍ਰਿਸ਼ਨ ਚਲ ਕੇ ਉਸ ਕੋਲ ਆ ਗਏ ਅਤੇ (ਅਰਜਨ ਨੂੰ) ਹਠ (ਨੂੰ ਛਡਣ) ਲਈ ਸਮਝਾਇਆ।

ਤਾਹੀ ਕਉ ਲੈ ਸੰਗਿ ਆਪਿ ਅਰੂੜਤ ਹ੍ਵੈ ਰਥ ਪੈ ਤਿਨ ਓਰਿ ਸਿਧਾਯੋ ॥੨੪੬੬॥

At that time, Krishna reached there and making him understand, he mounted on the chariot and he started taking him alongwith him.2466.

ਉਸ ਨੂੰ ਨਾਲ ਲੈ ਕੇ ਰਥ ਉਤੇ ਸਵਾਰ ਹੋ ਕੇ ਉਨ੍ਹਾਂ (ਬਾਲਕਾਂ) ਵਲ ਚਲ ਪਏ ॥੨੪੬੬॥

ਗਯੋ ਹਰਿ ਜੀ ਚਲ ਕੈ ਤਿਹ ਠਾ ਅੰਧਿਆਰ ਘਨੋ ਜਿਹ ਦ੍ਰਿਸਟਿ ਆਵੈ

ਸ੍ਰੀ ਕ੍ਰਿਸ਼ਨ ਚਲ ਕੇ ਉਸ ਸਥਾਨ ਤੇ ਪਹੁੰਚੇ ਜਿਥੇ ਬਹੁਤ ਹਨੇਰਾ ਸੀ ਅਤੇ (ਕੁਝ ਵੀ) ਨਜ਼ਰ ਨਹੀਂ ਸੀ ਆਉਂਦਾ।

ਦ੍ਵਾਦਸ ਸੂਰ ਚੜੈ ਤਿਹ ਠਾ ਤੁ ਸਭੈ ਤਿਨ ਕੀ ਗਤਿ ਹ੍ਵੈ ਤਮ ਜਾਵੈ

On going, Krishna reached a place, where there was such a pitch dark, that if twelve suns would rise and then that darkness could have ended

ਉਸ ਥਾਂ ਉਤੇ ਬਾਰ੍ਹਾਂ ਸੂਰਜ ਚੜ੍ਹੇ ਹਨ, ਪਰ ਉਨ੍ਹਾਂ ਦੀ ਗਤਿ (ਰੌਸ਼ਨੀ) ਹਨੇਰਾ ਹੀ ਬਣ ਜਾਂਦੀ ਹੈ।

ਪਾਰਥ ਤਾਹੀ ਚੜਿਯੋ ਰਥ ਪੈ ਡਰਪਾਤਿ ਭਯੋ ਪ੍ਰਭ ਯੌ ਸਮਝਾਵੈ

Explaining to the frightened Arjuna, Krishna said, “Do not be anxious

ਅਰਜਨ ਵੀ ਉਸੇ ਰਥ ਉਤੇ ਚੜ੍ਹਿਆ ਸੀ ਅਤੇ ਡਰਦਾ ਸੀ। ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ ਸਮਝਾਇਆ।

ਚਿੰਤ ਕਰੋ ਸੁਦਰਸਨਿ ਚਕ੍ਰ ਦਿਪੈ ਜਦ ਹੀ ਹਰਿ ਮਾਰਗੁ ਪਾਵੈ ॥੨੪੬੭॥

We shall be able to see the path in the light of the discus.”2467.

(ਹੇ ਅਰਜਨ!) ਚਿੰਤਾ ਨਾ ਕਰ, ਸੁਦਰਸ਼ਨ ਚੱਕਰ ਜਦ ਪ੍ਰਕਾਸ਼ਿਤ ਹੁੰਦਾ ਹੈ, ਤਾਂ ਸ੍ਰੀ ਕ੍ਰਿਸ਼ਨ ਮਾਰਗ ਲਭ ਲੈਂਦਾ ਹੈ ॥੨੪੬੭॥