ਚੌਪਈ

CHAUPAI

ਚੌਪਈ:

ਜਹਾ ਸੇਖਸਾਈ ਥੋ ਸੋਯੋ

ਜਿਥੇ 'ਸ਼ੇਸ਼ਸਈ' ਸੇਸ਼ਨਾਗ ਦੀ ਸੇਜ ਉਤੇ

ਅਹਿ ਆਸਨ ਪਰ ਸਭ ਦੁਖੁ ਖੋਯੋ

They reached there where the Lord of all was sleeping on the bed of Sheshnaga

ਸਾਰੇ ਦੁਖ ਦੂਰ ਕਰ ਕੇ ਸੁਤੇ ਹੋਏ ਸਨ।

ਜਗਯੋ ਸ︀ਯਾਮ ਜਬ ਹੀ ਦਰਸਾਯੋ

(ਜਗਤ ਤੋਂ ਗਏ) ਸ੍ਰੀ ਕ੍ਰਿਸ਼ਨ ਨੂੰ ਜਿਸ ਵੇਲੇ (ਸ਼ੇਸ਼ਸਈ ਨੇ) ਜਾਗ ਕੇ ਵੇਖਿਆ,

ਅਪਨੇ ਮਨ ਅਤਿ ਹੀ ਸੁਖੁ ਪਾਯੋ ॥੨੪੬੮॥

Seeing Krishna, he woke up and was extremely pleased.2468.

ਤਾਂ ਮਨ ਵਿਚ ਬਹੁਤ ਸੁਖ ਪਾਇਆ ॥੨੪੬੮॥

ਕਿਹ ਕਾਰਨ ਇਹ ਠਾ ਹਰਿ ਆਏ

ਹੇ ਕ੍ਰਿਸ਼ਨ! ਤੁਸੀਂ ਇਸ ਸਥਾਨ ਉਤੇ ਕਿਸ ਕਰ ਕੇ ਆਏ ਹੋ।

ਹਮ ਜਾਨਤ ਹਮ ਅਬ ਸੁਖ ਪਾਏ

“O Krishna! how you have come here? I have been pleased on knowing this, when you go, take the Brahmin boys with you

ਅਸੀਂ ਜਾਣਦੇ ਹਾਂ, ਅਸੀਂ ਹੁਣ ਸੁਖ ਪ੍ਰਾਪਤ ਕੀਤਾ ਹੈ।

ਜਾਨਤ ਦਿਜ ਬਾਲਕ ਅਬ ਲੀਜੈ

ਜਾਣਦੇ ਹਾਂ, ਹੁਣ ਬ੍ਰਾਹਮਣ-ਬਾਲਕ ਲੈ ਜਾਓ।

ਏਕ ਘਰੀ ਇਹ ਠਾ ਸੁਖ ਦੀਜੈ ॥੨੪੬੯॥

Sit down here for a while and give me the pleasure of your presence.”2469.

ਇਕ ਘੜੀ ਇਸ ਥਾਂ (ਤੇ ਬੈਠ ਕੇ) ਸੁਖ ਦਿਓ ॥੨੪੬੯॥