ਚੌਪਈ

Speech of Vishnu addressed to Krishna: CHAUPAI

ਚੌਪਈ:

ਜਬਿ ਹਰਿ ਕਰਿ ਦਿਜ ਬਾਲਕ ਆਏ

ਜਦ ਸ੍ਰੀ ਕ੍ਰਿਸ਼ਨ ਦੇ ਹੱਥ ਵਿਚ ਬ੍ਰਾਹਮਣ ਦੇ ਬਾਲਕ ਆ ਗਏ।

ਤਬ ਤਿਹ ਕਉ ਬਚਨ ਸੁਨਾਏ

ਤਦ ਉਨ੍ਹਾਂ ਨੇ ਇਹ ਬੋਲ (ਕਹਿ ਕੇ) ਸੁਣਾਏ।

ਜਾਤ ਜਾਇ ਦਿਜ ਬਾਲਕ ਦੈ ਹੋ

ਜਾਓ ਅਤੇ ਜਾਂਦਿਆਂ ਹੀ ਬ੍ਰਾਹਮਣ ਨੂੰ ਬਾਲਕ ਦੇ ਦਿਓ

ਬਡੋ ਸੁ ਜਸੁ ਜਗ ਭੀਤਰ ਲੈ ਹੋ ॥੨੪੭੦॥

When the boys came near Krishna, Vishnu said, “Go and return these boys and earn the praise in the world.”2470.

ਅਤੇ ਜਗਤ ਵਿਚ ਬਹੁਤ ਯਸ਼ ਖਟੋ ॥੨੪੭੦॥

ਤਬ ਹਰਿ ਨਗਰ ਦੁਆਰਿਕਾ ਆਯੋ

ਤਦ ਸ੍ਰੀ ਕ੍ਰਿਸ਼ਨ ਦੁਆਰਿਕਾ ਨਗਰ ਵਿਚ ਆ ਗਏ।

ਦਿਜ ਬਾਲਕ ਦੈ ਅਤਿ ਸੁਖ ਪਾਯੋ

Then Krishna came to Dwarka and returning the boys to the Brahmin, he obtained extreme pleasure

ਬ੍ਰਾਹਮਣ ਨੂੰ ਬਾਲਕ ਦੇ ਕੇ ਬਹੁਤ ਸੁਖ ਪ੍ਰਾਪਤ ਕੀਤਾ।

ਜਰਤ ਅਗਨਿ ਤੇ ਸੰਤ ਬਚਾਏ

ਅਗਨੀ ਵਿਚ ਸੜਨ ਤੋਂ (ਆਪਣੇ) ਸੰਤ (ਭਗਤ, ਅਰਥਾਤ ਅਰਜਨ) ਨੂੰ ਬਚਾਇਆ।

ਇਉ ਪ੍ਰਭ ਜੂ ਸਭ ਸੰਤਨ ਗਾਏ ॥੨੪੭੧॥

In this way, he saved the good men from burning fire and the saints sang the praises of the Lord.2471.

ਇਸ ਤਰ੍ਹਾਂ ਸਾਰੇ ਸੰਤਾਂ ਨੇ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ॥੨੪੭੧॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਕੋ ਜਮਲੋਕ ਤੇ ਸਾਤ ਪੁਤ੍ਰ ਲਯਾਇ ਦੇਤ ਭਏ ਧਯਾਇ ਸਮਾਪਤੰ

End of the chapter entitled “Giving seven sons to the Brahmin bringing them from the abode of Yama and taking them from Lord Vishnu” in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣ ਨੂੰ ਯਮਲੋਕ ਤੋਂ ਸੱਤ ਪੁੱਤਰ ਲਿਆ ਦਿੱਤੇ, ਅਧਿਆਇ ਦੀ ਸਮਾਪਤੀ।