ਕਬਿਤੁ

KABIT

ਕਬਿੱਤ:

ਜੈਸੇ ਬਾਰ ਖੇਤ ਕਉ ਜੁ ਕਾਲ ਫਾਸ ਚੇਤ ਕਉ ਸੁ ਭਿਛ ਦਾਨ ਦੇਤ ਕਉ ਸੁ ਕੰਕਨ ਜਿਉ ਕਰ ਕੋ

Just as the fence surrounds the field, death surrounds the donor and the bangle surrounds the hand

ਜਿਵੇਂ ਵਾੜ ਖੇਤ ਨੂੰ, ਸਿਮਰਨ ਕਾਲ ਦੇ ਫੰਧੇ ਨੂੰ, ਮੰਗਤੇ ਦਾਨ ਦੇਣ ਵਾਲੇ ਨੂੰ ਅਤੇ ਕੰਗਣ ਹੱਥ ਨੂੰ (ਘੇਰ ਲੈਂਦੇ ਹਨ);

ਜੈਸੇ ਦੇਹ ਪ੍ਰਾਨ ਕਉ ਪ੍ਰਵੇਖ ਸਸਿ ਭਾਨੁ ਕਉ ਅਗਿਆਨ ਜੈਸੇ ਗਿਆਨ ਕਉ ਸੁ ਗੋਪੀ ਜੈਸੇ ਹਰਿ ਕੋ

Just as the body surrounds the vital force Prana, the light surrounds the spheres of sun and moon, nescience surrounds knowledge and gopis surround Krishna.

ਜਿਵੇਂ ਦੇਹ ਨੇ ਪ੍ਰਾਣਾਂ ਨੂੰ, ਪ੍ਰਵਾਰ ਨੇ ਸੂਰਜ ਤੇ ਚੰਦ੍ਰਮਾ ਨੂੰ, ਅਗਿਆਨ ਨੇ ਗਿਆਨ ਨੂੰ ਅਤੇ ਗੋਪੀਆਂ ਨੇ ਕ੍ਰਿਸ਼ਨ ਨੂੰ (ਘੇਰਿਆ ਹੁੰਦਾ ਹੈ);

ਜਿਉ ਤੜਾਗ ਆਪ ਕਉ ਸੁ ਮਾਲਾ ਜੈਸੇ ਜਾਪੁ ਕਉ ਸੋ ਪੁੰਨਿ ਜੈਸੇ ਪਾਪ ਕਉ ਜਿਉ ਆਲ ਬਾਲ ਤਰੁ ਕੋ

Just as the tank surrounds the water, the rosary surrounds the repetition of the name, the virtues surround the vices and the creeper surrounds the cucumber

ਜਿਵੇਂ ਤਾਲਾਬ ਪਾਣੀ ਨੂੰ, ਜਿਵੇਂ ਮਾਲਾ ਜਪ ਨੂੰ ਅਤੇ ਜਿਵੇਂ ਪੁੰਨ ਪਾਪ ਨੂੰ ਅਤੇ ਜਿਵੇਂ ਗੋਲ ਵਟ ਬ੍ਰਿਛ ਨੂੰ (ਘੇਰੀ ਰਖਦੀ ਹੈ);

ਜੈਸੇ ਉਡ ਧ੍ਰੂਅ ਕਉ ਸਮੁਦਰ ਜੈਸੇ ਭੂਅ ਕਉ ਸੁ ਤੈਸੇ ਘੇਰਿ ਲੀਨੋ ਹੈ ਖੜਗ ਸਿੰਘ ਬਰ ਕੋ ॥੧੬੩੫॥

Just as the sky surrounds the pole star, the ocean surrounds the earth in the same way, these heroes have surrounded the mighty Kharag Singh.1635.

ਜਿਵੇਂ ਤਾਰੇ ਧ੍ਰੂਹ ਨੂੰ, ਜਿਵੇਂ ਸਮੁੰਦਰ ਧਰਤੀ ਨੂੰ (ਘੇਰੀ ਰਖਦਾ ਹੈ) ਉਸ ਤਰ੍ਹਾਂ ਸਾਰਿਆਂ ਨੇ ਖੜਗ ਸਿੰਘ ਯੋਧੇ ਨੂੰ ਘੇਰ ਲਿਆ ਹੈ ॥੧੬੩੫॥