ਸਵੈਯਾ

SWAYYA

ਸਵੈਯਾ:

ਘੇਰਿ ਲਯੋ ਖੜਗੇਸ ਜਬੈ ਤਬ ਹੀ ਦੁਰਜੋਧਨ ਕੋਪ ਭਯੋ ਹੈ

After surrounding Kharag Singh, Duryodhana was greatly enraged

ਜਦੋਂ ਖੜਗ ਸਿੰਘ ਨੂੰ ਘੇਰਾ ਪਾ ਲਿਆ ਗਿਆ, ਤਦੋਂ ਦੁਰਯੋਧਨ ਬਹੁਤ ਕ੍ਰੋਧਿਤ ਹੋਇਆ।

ਪਾਰਥ ਭੀਮ ਜੁਧਿਸਟਰ ਭੀਖਮ ਅਉਰ ਹਲੀ ਹਲੁ ਪਾਨਿ ਲਯੋ ਹੈ

Arjuna, Bhima, Yudhishtar and Bhishma took their weapons and Balram carried his plough

ਅਰਜਨ, ਭੀਮ ਸੈਨ, ਯੁਧਿਸ਼ਠਰ, ਭੀਸ਼ਮ ਪਿਤਾਮਾ ਅਤੇ ਬਲਰਾਮ ਨੇ ਹੱਥ ਵਿਚ ਹਲ ਚੁਕ ਲਿਆ ਹੈ।

ਭਾਨੁਜ ਦ੍ਰਉਣ ਜੁ ਅਉਰ ਕ੍ਰਿਪਾ ਸੁ ਕ੍ਰਿਪਾਨ ਲਏ ਅਰਿ ਓਰਿ ਗਯੋ ਹੈ

ਕਰਨ ('ਭਾਨੁਜ') ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਕ੍ਰਿਪਾਨਾਂ ਲੈ ਕੇ ਵੈਰੀ ਵਲ ਵਧੇ ਹਨ।

ਅਤ੍ਰਨ ਲਾਤਨ ਮੂਕਨ ਦਾਤਨ ਕੋ ਤਹਾ ਆਹਵ ਹੋਤ ਭਯੋ ਹੈ ॥੧੬੩੬॥

Dronacharya, Kripacharya, Karana etc., have advanced towards the enemy and the dreadful fighting began with arms, legs, fists and teeth.1636.

ਅਸਤ੍ਰਾਂ, ਲੱਤਾਂ, ਮੁਕਿਆਂ, ਦੰਦਾਂ ਦਾ ਉਥੇ ਯੁੱਧ ਹੋਣ ਲਗ ਗਿਆ ਹੈ ॥੧੬੩੬॥

ਸ੍ਰੀ ਖੜਗੇਸ ਲਯੋ ਧਨੁ ਬਾਨ ਸੰਭਾਰਿ ਕਈ ਅਰਿ ਕੋਟਿ ਸੰਘਾਰੇ

Kharag Singh, holding his bow and arrows killed millions of enemies

ਸ੍ਰੀ ਖੜਗ ਸਿੰਘ ਨੇ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।

ਬਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਗਿਰਿ ਸੇ ਧਰਿ ਕਾਰੇ

Somewhere horses, somewhere the black elephants like mountains have fallen down

ਕਿਤੇ ਘੋੜੇ ਪਏ ਹਨ, ਕਿਤੇ (ਸਿਰਾਂ ਦੇ) ਤਾਜ ਡਿਗੇ ਪਏ ਹਨ, ਕਿਤੇ ਪਰਬਤਾਂ ਜਿਤਨੇ ਕਾਲੇ ਹਾਥੀ ਡਿਗੇ ਪਏ ਹਨ।

ਘਾਇਲ ਏਕ ਪਰੇ ਤਰਫੈ ਸੁ ਮਨੋ ਕਰਸਾਯਲ ਸਿੰਘ ਬਿਡਾਰੇ

ਕਈ ਘਾਇਲ ਹੋ ਕੇ ਤੜਫ ਰਹੇ ਹਨ, ਮਾਨੋ 'ਕਰਸਾਯਲ' (ਕਾਲੇ ਹਿਰਨ) ਨੂੰ ਸ਼ੇਰ ਨੇ ਮਾਰ ਦਿੱਤਾ ਹੋਵੇ।

ਏਕ ਬਲੀ ਕਰਵਾਰਨ ਸੋ ਅਰਿ ਲੋਥ ਪਰੀ ਤਿਹ ਮੂੰਡ ਉਤਾਰੇ ॥੧੬੩੭॥

Some of them, having fallen, are writhing like young one of an elephant crushed by lion and some of them are so powerful, who are severing the heads of the fallen corpses.1637.

ਕਈ ਬਲਵਾਨਾਂ ਨੇ ਤਲਵਾਰਾਂ ਨਾਲ ਵੈਰੀ ਦੀਆਂ ਡਿਗੀਆਂ ਪਈਆਂ ਲੋਥਾਂ ਦੇ ਸਿਰ ਉਤਾਰ ਦਿੱਤੇ ਹਨ ॥੧੬੩੭॥

ਭੂਪਤਿ ਬਾਨ ਕਮਾਨ ਗਹੀ ਜਦੁਬੀਰਨ ਕੇ ਅਭਿਮਾਨ ਉਤਾਰੇ

ਰਾਜਾ (ਖੜਗ ਸਿੰਘ) ਨੇ ਧਨੁਸ਼-ਬਾਣ ਫੜ ਕੇ ਯਾਦਵ ਸੂਰਵੀਰਾਂ ਦੇ ਅਭਿਮਾਨ ਉਤਾਰ ਦਿੱਤੇ ਹਨ।

ਫੇਰਿ ਲਈ ਜਮਧਾਰਿ ਸੰਭਾਰਿ ਹਕਾਰ ਕੇ ਸਤ੍ਰਨ ਕੇ ਉਰ ਫਾਰੇ

The king, taking up his bow and arrows pulverised the pride of Yadavas and then taking up the axe in his hand, he tore away the hearts of the enemies

ਫਿਰ (ਉਸ ਨੇ) ਜਮਧਾੜ ਸੰਭਾਲ ਲਈ ਹੈ ਅਤੇ ਲਲਕਾਰ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਫਾੜਿਆ ਹੈ।

ਘਾਇ ਏਕ ਗਿਰੇ ਰਨ ਮੈ ਅਪਨੇ ਮਨ ਮੈ ਜਗਦੀਸ ਸੰਭਾਰੇ

The warriors, getting wounded in the war, are remembering the Lord in their mind

ਇਕ ਘਾਇਲ ਹੋ ਕੇ ਰਣ-ਭੂਮੀ ਵਿਚ ਡਿਗੇ ਪਏ ਹਨ ਅਤੇ ਮਨ ਵਿਚ ਜਗਦੀਸ਼ (ਪਰਮਾਤਮਾ) ਨੂੰ ਯਾਦ ਕਰ ਰਹੇ ਹਨ।

ਤੇ ਵਹ ਮੋਖ ਭਏ ਤਬ ਹੀ ਭਵ ਕੋ ਤਰ ਕੈ ਹਰਿ ਲੋਕਿ ਪਧਾਰੇ ॥੧੬੩੮॥

Those who have died in the war, have attained salvation and they ferried across the dreadful ocean of samsara and gone to the abode of the Lord.1638.

ਫਲਸਰੂਪ, ਉਹ ਮੁਕਤ ਹੋ ਗਏ ਅਤੇ ਉਸੇ ਵੇਲੇ ਸੰਸਾਰ ਤੋਂ ਤਰ ਕੇ ਬੈਕੁੰਠ ਵਿਚ ਚਲੇ ਗਏ ਹਨ ॥੧੬੩੮॥