ਕਬੀਰ ਸੰਤ ਕੀ ਗੈਲ ਛੋਡੀਐ ਮਾਰਗਿ ਲਾਗਾ ਜਾਉ

Kabeer, do not leave the Society of the Saints; walk upon this Path.

(ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ। ਗੈਲ = ਰਸਤਾ, ਪਿੱਛਾ। ਸੰਤ ਕੀ ਗੈਲ = ਉਹ ਰਸਤਾ ਜਿਸ ਤੇ ਸੰਤ ਤੁਰੇ ਹਨ। ਮਾਰਗਿ = ਰਸਤੇ ਉਤੇ। ਲਾਗਾ ਜਾਉ = ਤੁਰਿਆ ਚੱਲ।

ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥

See them, and be sanctified; meet them, and chant the Name. ||130||

ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥ ਪੁੰਨੀਤ = ਪੁਨੀਤ, ਪਵਿਤ੍ਰ। ਭੇਟਤ = ਮਿਲਿਆਂ, ਸੰਗਤ ਕੀਤਿਆਂ, ਪਾਸ ਬੈਠਿਆਂ ॥੧੩੦॥