ਕਬੀਰ ਸਾਕਤ ਸੰਗੁ ਕੀਜੀਐ ਦੂਰਹਿ ਜਾਈਐ ਭਾਗਿ

Kabeer, do not associate with the faithless cynics; run far away from them.

ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਸੰਗੁ = ਸੁਹਬਤਿ। ਦੂਰਹਿ = (ਸਾਕਤ ਤੋਂ) ਦੂਰ ਹੀ। ਭਾਗਿ ਜਾਈਐ = ਭੱਜ ਜਾਣਾ ਚਾਹੀਦਾ ਹੈ।

ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥

If you touch a vessel stained with soot, some of the soot will stick to you. ||131||

(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥ ਬਾਸਨੁ = ਭਾਂਡਾ। ਕਾਰੋ = ਕਾਲਾ। ਤਉ = ਤਾਂ। ਕਛੁ = ਕੁਝ ਕੁ, ਥੋੜਾ-ਬਹੁਤ ॥੧੩੧॥