ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
Kabeer, place your hopes in the Lord; other hopes lead to despair.
ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਆਸਾ...ਕੀ = ਪਰਮਾਤਮਾ ਉਤੇ ਆਸ ਰੱਖੀਏ, ਪਰਮਾਤਮਾ ਦਾ ਆਸਰਾ ਤੱਕੀਏ। ਨਿਰਾਸ = ਨਿਰ-ਆਸ।
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥
Those who dissociate themselves from the Lord's Name - when they fall into hell, then they will appreciate its value. ||95||
ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥ ਨਰਕਿ ਪਰਹਿ = ਨਰਕ ਵਿਚ ਪੈਂਦੇ ਹਨ, ਸਦਾ ਦੁਖੀ ਰਹਿੰਦੇ ਹਨ। ਮਾਨਈ = ਮਨੁੱਖ ॥੯੫॥