ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਮੀਤੁ

Kabeer has made many students and disciples, but he has not made God his friend.

ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ, ਸਿਖ = ਚੇਲੇ-ਚਾਟੜੇ, ਚੇਲੇ-ਚਾਲੇ। ਕੇਸੋ = (Skt. केशव। केशाः प्रशास्ताः सन्ति अस्य इति, ਜਿਸ ਦੇ ਲੰਮੇ ਲੰਮੇ ਕੇਸ ਹਨ ਉਹ ਹਰੀ) ਪਰਮਾਤਮਾ।

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥

He set out on a journey to meet the Lord, but his consciousness failed him half-way. ||96||

(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ॥੯੬॥ ਚਾਲੇ ਥੇ = ਤੁਰੇ ਸਨ, ਉੱਦਮ ਕੀਤਾ ਸੀ। ਅਟਕਿਓ = ਫਸ ਗਿਆ ॥੯੬॥