ਚੌਪਈ

Chaupaee

ਚੌਪਈ:

ਰੋਪਰ ਰਾਵ ਰੁਪੇਸ੍ਵਰ ਭਾਰੋ

ਰੋਪੜ ਨਗਰ ਵਿਚ ਰੂਪੇਸ਼੍ਵਰ ਨਾਂ ਦਾ ਵੱਡਾ ਰਾਜਾ ਸੀ।

ਰਘੁਕੁਲ ਬੀਚ ਅਧਿਕ ਉਜਿਯਾਰੋ

In the city of Ropar, there lived a magnanimous Raja called

ਉਹ ਰਘੂਕੁਲ ਵਿਚ ਬਹੁਤ ਪ੍ਰਸਿੱਧ ਸੀ।

ਚਿਤ੍ਰ ਕੁਅਰਿ ਰਾਨੀ ਇਕ ਤਾ ਕੇ

ਉਸ ਦੇ ਘਰ ਚਿਤ੍ਰ ਕੁਅਰਿ ਨਾਂ ਦੀ ਇਕ ਰਾਣੀ ਸੀ।

ਰੂਪਵਤੀ ਕੋਊ ਤੁਲਿ ਵਾ ਕੇ ॥੧॥

Roopeshwar. Chittar Kunwar was one of his Ranis; there was none as beautiful as she in the world.(1)

ਕੋਈ ਸੁੰਦਰੀ ਵੀ ਉਸ ਦੇ ਸਮਾਨ ਨਹੀਂ ਸੀ ॥੧॥

ਦਾਨਵ ਏਕ ਲੰਕ ਤੇ ਆਯੋ

ਲੰਕਾ ਤੋਂ ਇਕ ਦੈਂਤ ਆਇਆ

ਤਾ ਕੋ ਰੂਪਿ ਹੇਰਿ ਉਰਝਾਯੋ

A Devil came from (the country of) Lanka, who was enchanted with her beauty,

ਅਤੇ ਉਸ ਦਾ ਰੂਪ ਵੇਖ ਕੇ ਫਸ ਗਿਆ।

ਮਨ ਮੈ ਅਧਿਕ ਰੀਝਿ ਕਰਿ ਗਯੋ

ਉਹ ਮਨ ਵਿਚ ਬਹੁਤ ਪ੍ਰਸੰਨ ਹੋ ਗਿਆ।

ਤਾ ਕੋ ਲਗਾ ਤਜਿ ਤਹਿ ਦਯੋ ॥੨॥

He fell for her and he felt that he would not survive without her.(2)

ਉਸ ਨੂੰ ਲਗਿਆ ਕਿ (ਉਹ) ਉਸ ਨੂੰ ਛਡ ਨਹੀਂ ਸਕਦਾ ॥੨॥

ਤਬ ਤਿਨ ਮੰਤ੍ਰੀ ਅਧਿਕ ਬੁਲਾਏ

ਤਦ ਉਸ ਨੇ ਬਹੁਤ ਮੰਤ੍ਰੀ ਬੁਲਾਏ

ਅਨਿਕ ਭਾਤਿ ਉਪਚਾਰ ਕਰਾਏ

He called a number of mendicants and got them to perform some charms.

ਅਤੇ ਅਨੇਕ ਤਰ੍ਹਾਂ ਦੇ ਉਪਚਾਰ ਕਰਵਾਏ।

ਤਹਾ ਏਕ ਮੁਲਾ ਚਲਿ ਆਯੋ

ਉਥੇ ਇਕ ਮੁੱਲਾ ਚਲ ਕੇ ਆਇਆ।

ਆਨਿ ਆਪਨਾ ਓਜੁ ਜਨਾਯੋ ॥੩॥

A Maulana (Muslim priest) came there too and performed some incantation.(3)

(ਉਸ ਨੇ) ਆ ਕੇ ਆਪਣਾ ਪ੍ਰਤਾਪ ਪ੍ਰਗਟ ਕੀਤਾ ॥੩॥

ਤਬ ਤਿਨ ਘਾਤ ਦਾਨਵਹਿ ਪਾਯੋ

ਤਦ ਉਸ ਦੈਂਤ ਨੂੰ ਇਕ ਮੌਕਾ ਲਗਿਆ।

ਏਕ ਹਾਥ ਸੌ ਮਹਲ ਉਚਾਯੋ

When the Devil got an opportunity, he picked the palace on his one

(ਉਸ ਨੇ) ਇਕ ਹੱਥ ਨਾਲ ਮਹੱਲ ਚੁਕ ਲਿਆ

ਦੁਤਿਯ ਹਾਥ ਤਾ ਕੌ ਗਹਿ ਲੀਨੋ

ਅਤੇ ਦੂਜੇ ਹੱਥ ਨਾਲ ਉਸ (ਮੁੱਲਾ) ਨੂੰ ਪਕੜ ਲਿਆ

ਤਵਨ ਛਾਤ ਭੀਤਰ ਧਰਿ ਦੀਨੋ ॥੪॥

Hand and with the other he pushed him (Maulana) in.( 4)

ਅਤੇ ਉਸ ਨੂੰ ਛਤ ਦੇ ਅੰਦਰ ਦੇ ਦਿੱਤਾ ॥੪॥