ਚੌਪਈ

Chaupaee

ਚੌਪਈ:

ਚੁਪ ਤਬ ਤੇ ਹ੍ਵੈ ਰਹੇ ਖੁਦਾਈ

ਤਦ ਤੋਂ ਮੁਲਾਣੇ ਚੁਪ ਕਰ ਰਹੇ।

ਕਾਹੂ ਸਾਥ ਰਾਰਿ ਬਢਾਈ

Since then the Muslim priests attained patience and never indulged in bickering.

(ਉਨ੍ਹਾਂ ਨੇ) ਕਿਸੇ ਨਾਲ ਝਗੜਾ ਨਾ ਵਧਾਇਆ।

ਸੋਈ ਕਰੈ ਜੁ ਹਿੰਦੂ ਕਹੈ

ਉਹੀ ਕਰਦੇ ਸਨ ਜੋ ਹਿੰਦੂ ਕਹਿੰਦੇ ਸਨ

ਤੁਹਮਤਿ ਦੈ ਕਾਹੂੰ ਗਹੈ ॥੧੫॥

They performed according to the wishes of the Hindus and never blamed any body falsely.(l5)(1)

ਅਤੇ ਤੋਹਮਤ ਲਗਾ ਕੇ ਕਿਸੇ ਨੂੰ ਪਕੜਦੇ ਨਹੀਂ ਸਨ ॥੧੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੯॥੧੮੪੩॥ਅਫਜੂੰ॥

Ninety-ninth Parable of Auspicious Chritars Conversation of the Raja and the Minister, Completed with Benediction. (99)(1843)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੯॥੧੮੪੩॥ ਚਲਦਾ॥