ਆਸਾ ਇਕਤੁਕੇ ੪ ॥
Aasaa, 4 Ek-Thukay:
ਆਸਾ ਇਕ ਤੁਕੇ 4।
ਸਰਪਨੀ ਤੇ ਊਪਰਿ ਨਹੀ ਬਲੀਆ ॥
No one is more powerful than the she-serpent Maya,
ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ, ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ। ਤੇ ਉਪਰਿ = ਤੋਂ ਵਧੀਕ।
ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
who deceived even Brahma, Vishnu and Shiva. ||1||
ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥ ਜਿਨਿ = ਜਿਸ ਸੱਪਣੀ ਨੇ। ਮਹਾਦੇਉ = ਸ਼ਿਵ ॥੧॥
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
Having bitten and struck them down, she now sits in the immaculate waters.
ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ), ਮਾਰੁ ਮਾਰੁ = ਮਾਰੋ-ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ। ਜਲਿ = ਜਲ ਵਿਚ। ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ। ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ।
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
By Guru's Grace, I have seen her, who has bitten the three worlds. ||1||Pause||
ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ ॥ ਤ੍ਰਿਭਵਣੁ = ਸਾਰਾ ਸੰਸਾਰ। ਡੀਠੀ = ਦਿੱਸ ਪਈ ਹੈ ॥੧॥ ਰਹਾਉ ॥
ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥
O Siblings of Destiny, why is she called a she-serpent?
ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ। ਸ੍ਰਪਨੀ...ਭਾਈ = ਹੇ ਭਾਈ! ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ?
ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
One who realizes the True Lord, devours the she-serpent. ||2||
ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥ ਤਿਨਿ = ਉਸ ਮਨੁੱਖ ਨੇ। ਖਾਈ = ਖਾ ਲਈ, ਵੱਸ ਵਿਚ ਕਰ ਲਈ ॥੨॥
ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
No one else is more frivolous than this she-serpent.
(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ। ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ। ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ। ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ।
ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
When the she-serpent is overcome, what can the Messengers of the King of Death do? ||3||
ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥ ਜਮਰਾ = ਵਿਚਾਰਾ ਜਮ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ ॥੩॥
ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥
This she-serpent is created by Him.
ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ; ਤਾ ਕੀ = ਉਸ (ਪਰਮਾਤਮਾ) ਦੀ।
ਬਲੁ ਅਬਲੁ ਕਿਆ ਇਸ ਤੇ ਹੋਈ ॥੪॥
What power or weakness does she have by herself? ||4||
ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ॥੪॥ ਬਲੁ = ਜ਼ੋਰ, ਜਿੱਤ। ਅਬਲੁ = ਕਮਜ਼ੋਰੀ, ਹਾਰ ॥੪॥
ਇਹ ਬਸਤੀ ਤਾ ਬਸਤ ਸਰੀਰਾ ॥
If she abides with the mortal, then his soul abides in his body.
ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ। ਇਹ ਬਸਤੀ = (ਜਿਤਨਾ ਚਿਰ) ਇਹ (ਸੱਪਣੀ ਮਨੁੱਖ ਦੇ ਮਨ ਵਿਚ) ਵੱਸਦੀ ਹੈ। ਸਰੀਰਾ = ਸਰੀਰਾਂ ਵਿਚ।
ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥
By Guru's Grace, Kabeer has easily crossed over. ||5||6||19||
ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ॥੫॥੬॥੧੯॥ ਸਹਜਿ = ਸਹਿਜ ਵਿਚ, ਸੱਪਣੀ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ॥੫॥੬॥੧੯॥