ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
ਗਿਆਨ ਵਿਹੂਣਾ ਗਾਵੈ ਗੀਤ ॥
The one who lacks spiritual wisdom sings religious songs.
(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)। ਵਿਹੂਣਾ = ਸੱਖਣਾ, ਖ਼ਾਲੀ। ਗਿਆਨ = ਆਤਮਕ ਜੀਵਨ ਦੀ ਸਮਝ।
ਭੁਖੇ ਮੁਲਾਂ ਘਰੇ ਮਸੀਤਿ ॥
The hungry Mullah turns his home into a mosque.
ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ)। ਘਰੇ = ਘਰ ਵਿਚ ਹੀ, ਘਰ ਦੀ ਖ਼ਾਤਰ ਹੀ, ਰੋਟੀ ਦੀ ਖ਼ਾਤਰ ਹੀ।
ਮਖਟੂ ਹੋਇ ਕੈ ਕੰਨ ਪੜਾਏ ॥
The lazy unemployed has his ears pierced to look like a Yogi.
(ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਮਖਟੂ = ਜੋ ਖੱਟ ਕਮਾ ਨਾਹ ਸਕੇ। ਕੰਨ ਪੜਾਏ = ਕੰਨ ਪੜਵਾ ਲੈਂਦਾ ਹੈ, ਜੋਗੀ ਬਣ ਜਾਂਦਾ ਹੈ।
ਫਕਰੁ ਕਰੇ ਹੋਰੁ ਜਾਤਿ ਗਵਾਏ ॥
Someone else becomes a pan-handler, and loses his social status.
ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, ਫਕਰੁ ਕਰੇ = ਫ਼ਕੀਰ ਬਣ ਜਾਂਦਾ ਹੈ। ਜਾਤਿ ਗਵਾਏ = ਕੁਲ ਦੀ ਅਣਖ ਛੱਡ ਬੈਠਦਾ ਹੈ। ਹੋਰੁ = ਇਕ ਹੋਰ ਮਨੁੱਖ।
ਗੁਰੁ ਪੀਰੁ ਸਦਾਏ ਮੰਗਣ ਜਾਇ ॥
One who calls himself a guru or a spiritual teacher, while he goes around begging
(ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਸਦਾਏ = ਅਖਵਾਂਦਾ ਹੈ।
ਤਾ ਕੈ ਮੂਲਿ ਨ ਲਗੀਐ ਪਾਇ ॥
- don't ever touch his feet.
ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ। ਤਾ ਕੈ ਪਾਇ = ਉਸ ਦੇ ਪੈਰ ਉਤੇ। ਮੂਲਿ ਨ = ਬਿਲਕੁਲ ਨਹੀਂ।
ਘਾਲਿ ਖਾਇ ਕਿਛੁ ਹਥਹੁ ਦੇਇ ॥
One who works for what he eats, and gives some of what he has
ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ, ਘਾਲਿ = ਮਿਹਨਤ ਕਰ ਕੇ, ਮਿਹਨਤ ਨਾਲ ਕਮਾ ਕੇ।
ਨਾਨਕ ਰਾਹੁ ਪਛਾਣਹਿ ਸੇਇ ॥੧॥
- O Nanak, he knows the Path. ||1||
ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ ॥੧॥ ਪਛਾਣਹਿ = ਪਛਾਣਦੇ ਹਨ। ਸੇਈ = ਉਹੀ ਬੰਦੇ (ਵਹੁ = ਵਚਨ) ॥੧॥