ਮਃ

First Mehl:

ਪਹਿਲੀ ਪਾਤਿਸ਼ਾਹੀ।

ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਜਾਣਨੑੀ

Those mortals whose minds are like deep dark pits do not understand the purpose of life, even when it is explained to them.

ਜੋ ਮਨੁੱਖ ਮਨੋਂ ਅੰਨ੍ਹੇ ਘੁੱਪ ਹਨ (ਭਾਵ, ਪੁੱਜ ਕੇ ਮੂਰਖ ਹਨ), ਉਹ ਦੱਸਿਆਂ ਭੀ ਇਨਸਾਨੀ ਫ਼ਰਜ਼ ਨਹੀਂ ਜਾਣਦੇ; ਅੰਧੇ ਕੂਪ = ਅੰਨ੍ਹੇ ਖੂਹ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਆਖਿਆਂ ਭੀ।

ਮਨਿ ਅੰਧੈ ਊਂਧੈ ਕਵਲਿ ਦਿਸਨੑਿ ਖਰੇ ਕਰੂਪ

Their minds are blind, and their heart-lotuses are upside-down; they look totally ugly.

ਮਨ ਅੰਨ੍ਹਾ ਹੋਣ ਕਰਕੇ ਤੇ ਹਿਰਦਾ-ਕਵਲ (ਧਰਮ ਵਲੋਂ) ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ। ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲਿ = ਉਲਟੇ ਹੋਏ (ਹਿਰਦੇ) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।

ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ

Some know how to speak, and understand what they are told. They are wise and beautiful.

ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਭੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਭੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ। ਕਹਿ ਜਾਣਹਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।

ਇਕਨਾ ਨਾਦ ਬੇਦ ਗੀਅ ਰਸੁ ਰਸ ਕਸ ਜਾਣੰਤਿ

Some do not understand about the Sound-current of the Naad or the Vedas, music, virtue or vice.

ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਲ ਰੁਚੀ ਨਹੀਂ ਹੈ, ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਵੇਦ ਦਾ ਰਸ। ਗੀਅ ਰਸੁ = ਗੀਤ ਦਾ ਰਸ। ਰਸ ਕਸ = ਮਿੱਠੇ ਕਸੈਲੇ ਰਸ।

ਇਕਨਾ ਸੁਧਿ ਬੁਧਿ ਅਕਲਿ ਸਰ ਅਖਰ ਕਾ ਭੇਉ ਲਹੰਤਿ

Some are not blessed with understanding, intelligence, or sublime intellect; they do not grasp the mystery of God's Word.

ਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ। ਸੁਧਿ = ਸੂਝ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥

O Nanak, they are donkeys; they are very proud of themselves, but they have no virtues at all. ||2||

ਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੨॥ ਅਸਲਿ ਖਰ = ਨਿਰੇ ਖੋਤੇ। ਗਰਬੁ = ਅਹੰਕਾਰ। ਜਿ = ਜਿਹੜੇ ॥੨॥