ਧਨਾਸਰੀ ਮਹਲਾ

Dhanaasaree, Fifth Mehl:

ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ

God has fulfilled all my desires. Holding me close in His embrace, the Guru has saved me.

ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ। ਮਨੋਰਥ = ਮੁਰਾਦਾਂ, ਮਨੋ-ਕਾਮਨਾ। ਤੇ = ਤੋਂ, ਪਾਸੋਂ। ਕੰਠਿ = ਗਲ ਨਾਲ। ਗੁਰਿ = ਗੁਰੂ ਨੇ।

ਸੰਸਾਰ ਸਾਗਰ ਮਹਿ ਜਲਨਿ ਦੀਨੇ ਕਿਨੈ ਦੁਤਰੁ ਭਾਖੇ ॥੧॥

He has saved me from burning in the ocean of fire, and now, no one calls it impassible. ||1||

ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ ॥੧॥ ਸਾਗਰ = ਸਮੁੰਦਰ। ਕਿਨੈ = (ਉਹਨਾਂ ਵਿਚੋਂ) ਕਿਸੇ ਨੇ ਭੀ। ਦੁਤਰੁ = {दुस्तर} ਤਰਨਾ ਔਖਾ। ਭਾਖੇ = ਆਖਿਆ ॥੧॥

ਜਿਨ ਕੈ ਮਨਿ ਸਾਚਾ ਬਿਸ੍ਵਾਸੁ

Those who have true faith in their minds,

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ, ਕੈ ਮਨਿ = ਦੇ ਮਨ ਵਿਚ। ਸਾਚਾ = ਅਟੱਲ। ਬਿਸ੍ਵਾਸੁ = ਸਰਧਾ।

ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ਰਹਾਉ

continually behold the Glory of the Lord; they are forever happy and blissful. ||Pause||

ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ਰਹਾਉ॥ ਪੇਖਿ = ਵੇਖ ਕੇ। ਉਲਾਸੁ = ਖ਼ੁਸ਼ੀ, ਚਾਉ ॥ਰਹਾਉ॥

ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ

I seek the Sanctuary of the feet of the Perfect Transcendent Lord, the Searcher of hearts; I behold Him ever-present.

ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਾਖਿਓ = ਪਰਤੱਖ ਵੇਖ ਲਿਆ।

ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥

In His wisdom, the Lord has made Nanak His own; He has preserved the roots of His devotees. ||2||2||26||

ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ॥੨॥੨॥੨੬॥ ਜਾਨਿ = ਜਾਣ ਕੇ। ਬੂਝਿ = ਸਮਝ ਕੇ। ਅੰਕੁਰੁ = ਨਵੇਂ ਉਗਦੇ ਬੂਟੇ ਦੀ ਕੋਮਲ ਕ੍ਰੂਮਲੀ। ਰਾਖਿਓ = ਬਚਾ ਲਈ ॥੨॥੨॥੨੬॥