ਧਨਾਸਰੀ ਮਹਲਾ ੫ ॥
Dhanaasaree, Fifth Mehl:
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥
At home, and outside, I place my trust in You; You are always with Your humble servant.
ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ। ਘਰਿ = ਘਰ ਵਿਚ। ਭਰਵਾਸਾ = ਆਸਰਾ, ਸਹਾਰਾ। ਕੈ ਸੰਗਿ = ਦੇ ਨਾਲ। ਹੈ = ਹੈਂ ਪ੍ਰੀਤਮ
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥
Bestow Your Mercy, O my Beloved God, that I may chant the Lord's Name with love. ||1||
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥ ਪ੍ਰਭ = ਹੇ ਪ੍ਰੀਤਮ ਪ੍ਰਭੂ! ਜਪਉ = ਜਪਉਂ, ਮੈਂ ਜਪਾਂ। ਰੰਗਿ = ਪ੍ਰੇਮ ਵਿਚ (ਟਿਕ) ਕੇ ॥੧॥
ਜਨ ਕਉ ਪ੍ਰਭ ਅਪਨੇ ਕਾ ਤਾਣੁ ॥
God is the strength of His humble servants.
ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ। ਕਉ = ਨੂੰ। ਤਾਣੁ = ਆਸਰਾ।
ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥
Whatever You do, or cause to be done, O Lord and Master, that outcome is acceptable to me. ||Pause||
ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ॥ ਕਰਾਵਹਿ = ਜੀਵਾਂ ਪਾਸੋਂ ਕਰਾਂਦਾ ਹੈਂ। ਸੁਆਮੀ = ਹੇ ਸੁਆਮੀ! ਸਾ = ਉਹ {ਇਸਤ੍ਰੀ ਲਿੰਗ}। ਮਸਲਤਿ = ਸਲਾਹ, ਪ੍ਰੇਰਨਾ। ਪਰਵਾਣੁ = ਕਬੂਲ, ਪਸੰਦ ॥ਰਹਾਉ॥
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥
The Transcendent Lord is my honor; the Lord is my emancipation; the glorious sermon of the Lord is my wealth.
ਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ। ਪਤਿ = ਇੱਜ਼ਤ। ਗਤਿ = ਉੱਚੀ ਆਤਮਕ ਅਵਸਥਾ। ਗੁਪਾਲ ਗੁਣ ਸਾਖੀ = ਗੋਪਾਲ ਦੇ ਗੁਣਾਂ ਦੀਆਂ ਸਾਖੀਆਂ।
ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥
Slave Nanak seeks the Sanctuary of the Lord's feet; from the Saints, he has learned this way of life. ||2||1||25||
ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥ ਦਾਸ ਹਰਿ = ਹਰੀ ਦੇ ਦਾਸ। ਸੰਤੀ = ਸੰਤੀਂ, ਸੰਤਾਂ ਨੇ। ਇਹ ਬਿਧਿ = ਇਹ ਜੀਵਨ-ਜੁਗਤਿ। ਜਾਤੀ = ਸਮਝੀ ਹੈ ॥੨॥੧॥੨੫॥