ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ

The Naam is the Saving Grace of the world; by the Pleasure of the True Guru, it is obtained.

ਜਗਤ ਨੂੰ ਤਾਰਨ ਵਾਲਾ ਨਾਮ ਆਪ ਨੇ ਗੁਰੂ ਦੇ ਪ੍ਰਸੰਨ ਹੋਣ ਤੇ ਪ੍ਰਾਪਤ ਕੀਤਾ ਹੈ। ਤੁਠੈ = ਪ੍ਰਸੰਨ ਹੋਇਆਂ।

ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥੩॥੧੨॥

Now, I am not concerned with anything else; at Your Door, I am fulfilled. ||3||12||

ਸਾਨੂੰ ਹੁਣ ਕਿਸੇ ਹੋਰ ਨਾਲ ਕੋਈ ਗਉਂ ਨਹੀਂ। (ਗੁਰੂ ਅਰਜਨ ਦੇਵ ਜੀ ਦੇ) ਦਰ ਉਤੇ ਸਾਡੇ ਸਾਰੇ ਕਾਰਜ ਰਾਸ ਹੋ ਗਏ ਹਨ ॥੩॥੧੨॥ ਅਵਰ ਸਰਿ = ਕਿਸੇ ਹੋਰ ਦੇ ਨਾਲ। ਬਾਰੰਤਰਿ = ਦਰ ਉਤੇ। ਪੂਰੀ ਪੜੀ = ਕਾਰਜ ਰਾਸ ਹੋ ਗਏ ਹਨ ॥੩॥੧੨॥