ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ

The Lord's Name is the Boat, the Bridge to cross over the terrifying world-ocean.

ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ। ਸਾਇਰੁ = ਸਮੁੰਦਰ। ਸੇਤੁ = ਪੁਲ। ਬੋਹਿਥਾ = ਜਹਾਜ਼।

ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰੵਉ ॥੨॥

You are in love with the True Guru; attached to the Naam, You have saved the world. ||2||

ਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥ ਤੁਅ = ਤੇਰਾ। ਸੰ = ਨਾਲ। ਹੇਤੁ = ਪਿਆਰ। ਉਧਰ੍ਯ੍ਯਉ = (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥