ਸੋਰਠੇ ॥
Sorat'h
ਸੋਰਠੇ।
ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥
: Guru Arjun is the certified Primal Person; like Arjuna, He never leaves the field of battle.
ਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ (ਭਾਵ, ਜਿਵੇਂ ਅਰਜੁਨ ਕੁਰੂਖੇਤ੍ਰ ਦੇ ਯੁੱਧ ਵਿਚ ਵੈਰੀਆਂ ਦੇ ਦਲਾਂ ਤੋਂ ਘਬਰਾਉਂਦਾ ਨਹੀਂ ਸੀ, ਤਿਵੇਂ ਗੁਰੂ ਅਰਜੁਨ ਦੇਵ ਜੀ ਕਾਮਾਦਿਕ ਵੈਰੀਆਂ ਤੋਂ ਨਹੀਂ ਘਬਰਾਉਂਦੇ; ਸੰ: ਪਾਰਥ-(A metronymic of Arjuna)। ਪ੍ਰਮਾਣੁ = ਤੋਲ, ਦਰਜਾ। ਪੁਰਖੁ ਪ੍ਰਮਾਣੁ = ਅਕਾਲ ਪੁਰਖ-ਰੂਪ। ਪਾਰਥਉ = ਅਰਜਨ (ਪਾਂਡਵ ਕੁਲ ਦਾ)। ਚਾਲੈ ਨਹੀ = ਹਿੱਲਦਾ ਨਹੀਂ, ਘਾਬਰਦਾ ਨਹੀਂ।
ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥
The Naam, the Name of the Lord, is His spear and insignia. He is embellished with the Shabad, the Word of the True Guru. ||1||
ਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ ॥੧॥ ਨਾਮ ਨੀਸਾਣੁ = ਨਾਮ ਦਾ ਪ੍ਰਕਾਸ਼। ਸਤਿਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ॥੧॥