ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ

Nectar drips from Your tongue, and Your mouth gives Blessings, O Incomprehensible and Infinite Spiritual Hero. O Guru, the Word of Your Shabad eradicates egotism.

ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸਨਾ = ਜੀਭ ਨਾਲ। ਬਦਨਿ = ਮੁਖ ਤੋਂ। ਬਰ ਦਾਤਿ = ਵਰ ਦੀ ਬਖ਼ਸ਼ਿਸ਼। ਗੁਰ ਸੂਰ = ਹੇ ਸੂਰਮੇ ਗੁਰੂ! ਸਬਦਿ = ਸ਼ਬਦ ਦੁਆਰਾ।

ਪੰਚਾ ਹਰੁਨਿ ਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੵਉ

You have overpowered the five enticers, and established with intuitive ease the Absolute Lord within Your own being.

ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ। ਪੰਚਾਹਰੁ = ਪੰਜ (ਗਿਆਨ ਇੰਦ੍ਰਿਆਂ) ਨੂੰ ਹਰਨ ਵਾਲੇ, (ਅਗਿਆਨ) ਨੂੰ। ਸਹਾਰ੍ਯ੍ਯਉ = ਧਾਰਿਆ, ਜਰਿਆ ਹੈ।

ਹਰਿ ਨਾਮਿ ਲਾਗਿ ਜਗ ਉਧਰੵਉ ਸਤਿਗੁਰੁ ਰਿਦੈ ਬਸਾਇਅਉ

Attached to the Lord's Name, the world is saved; enshrine the True Guru within your heart.

ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ।

ਗੁਰ ਅਰਜੁਨ ਕਲੵੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥

So speaks KALL: O Guru Arjun, You have illliminated the highest pinnacle of wisdom. ||9||

ਕਲ੍ਯ੍ਯ ਕਵੀ ਆਖਦਾ ਹੈ ਕਿ ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ॥੯॥ ਕਲਸੁ = ਘੜਾ, ਸੁਨਹਿਰੀ ਗਾਗਰ ਆਦਿਕ ਜੋ ਮੰਦਰਾਂ ਦੇ ਉੱਤੇ ਲਾਈ ਜਾਂਦੀ ਹੈ, ਇਹ ਮੰਦਰ ਦਾ ਨਿਸ਼ਾਨ ਹੁੰਦਾ ਹੈ। ਜਨਕਹ ਕਲਸੁ = ਜਨਕ ਦਾ ਕਲਸ, ਗਿਆਨ ਦਾ ਕਲਸ, ਗਿਆਨ-ਰੂਪ ਕਲਸ। ਦੀਪਾਇਅਉ = ਲਿਸ਼ਕਾਇਆ ਹੈ ॥੯॥