ਨਰਾਜ ਛੰਦ

NARAAJ STANZA

ਨਰਾਜ ਛੰਦ:

ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨੀਐ

ਇਕ 'ਸੰਜੋਗ' ਨਾਂ ਦਾ ਅਖੰਡ ਸੂਰਮਾ ਜਾਣਿਆ ਜਾਂਦਾ ਹੈ,

ਸੁ ਧਾਮਿ ਧਾਮਿ ਜਾਸ ਕੋ ਪ੍ਰਤਾਪ ਆਜ ਮਾਨੀਐ

There is one warriors named Sanjog (coherence), who is considered glorious in every home

ਜਿਸ ਦਾ ਅਜ ਘਰ ਘਰ ਪ੍ਰਤਾਪ ਮੰਨਿਆ ਜਾਂਦਾ ਹੈ।

ਅਡੰਡ ਅਛੇਦ ਹੈ ਅਭੰਗ ਤਾਸੁ ਭਾਖੀਐ

He is called unpunishable, invincible and fearless

(ਜੋ) ਅਦੰਡ, ਅਛੇਦ ਹੈ ਅਤੇ ਜਿਸ ਨੂੰ ਅਭੰਗ ਕਿਹਾ ਜਾਂਦਾ ਹੈ।

ਬਿਚਾਰ ਆਜ ਤਉਨ ਸੋ ਜੁਝਾਰ ਕਉਨ ਰਾਖੀਐ ॥੨੪੪॥

What description be given about him ? 17.244

ਵਿਚਾਰ ਪੂਰਵਕ ਅਜ ਕਿਹੜਾ ਯੋਧਾ ਉਸ ਦੇ ਬਰਾਬਰ ਰਖਿਆ ਜਾ ਸਕਦਾ ਹੈ ॥੨੪੪॥

ਅਖੰਡ ਮੰਡਲੀਕ ਸੋ ਪ੍ਰਚੰਡ ਬੀਰ ਦੇਖੀਐ

There is another powerful warrior seen in this sphere of stars

(ਇਕ) ਅਖੰਡ ਰਾਜ ('ਮੰਡਲੀਕ') ਵਾਲਾ ਪ੍ਰਚੰਡ ਸੂਰਮਾ ਵੇਖਿਆ ਜਾਂਦਾ ਹੈ।

ਸੁਕ੍ਰਿਤ ਨਾਮ ਸੂਰਮਾ ਅਜਿਤ ਤਾਸੁ ਲੇਖੀਐ

His name is Sukriti (good deed) and he is considered unconquerable

(ਉਸ) 'ਸੁਕ੍ਰਿਤ' ਨਾਂ ਵਾਲੇ ਸੂਰਮੇ ਨੂੰ ਅਜਿਤ ਜਾਣਨਾ ਚਾਹੀਦਾ ਹੈ।

ਗਰਜਿ ਸਸਤ੍ਰ ਸਜਿ ਕੈ ਸਲਜਿ ਰਥ ਧਾਇ ਹੈ

(ਜਦੋਂ) ਸ਼ਸਤ੍ਰ ਸਜਾ ਕੇ ਅਤੇ ਗਜਵਜ ਕੇ ਲੱਜਾ ਸਹਿਤ ਰਥ ਨਾਲ ਧਾਵਾ ਕਰੇਗਾ,

ਅਮੰਡ ਮਾਰਤੰਡ ਜ︀ਯੋਂ ਪ੍ਰਚੰਡ ਸੋਭ ਪਾਇ ਹੈ ॥੨੪੫॥

When he comes out thundering bedecked with his weapons and mounted on his chariot, then he looks supremely glorious like the sun.18.245.

(ਤਾਂ) ਅਮੰਡ ਸੂਰਜ ਵਾਂਗ ਪ੍ਰਚੰਡ ਸੋਭਾ ਪ੍ਰਾਪਤ ਕਰੇਗਾ ॥੨੪੫॥

ਬਿਸੇਖ ਬਾਣ ਸੈਹਥੀ ਕ੍ਰਿਪਾਨ ਪਾਣਿ ਸਜਿ ਹੈ

ਵਿਸ਼ੇਸ਼ ਕਰ ਕੇ (ਜਿਸ ਨੇ) ਬਾਣ, ਬਰਛੀ, ਤਲਵਾਰ ਹੱਥ ਵਿਚ ਪਕੜੀ ਹੋਈ ਹੈ।

ਅਮੋਹ ਨਾਮ ਸੂਰਮਾ ਸਰੋਹ ਆਨਿ ਗਜ ਹੈ

Holding his special arrow, sword etc., when this warrior named Amodh (Detachment) will thunder,

(ਉਹ) 'ਅਮੋਹ' ਨਾਮ ਵਾਲਾ ਸੂਰਮਾ (ਜਦੋਂ) ਕ੍ਰੋਧ ਨਾਲ ਆ ਕੇ ਗਜਦਾ ਹੈ।

ਅਲੋਭ ਨਾਮ ਸੂਰਮਾ ਦੁਤੀਅ ਜੋ ਗਰਜਿ ਹੈ

'ਅਲੋਭ' ਨਾਮ ਵਾਲਾ ਜੋ ਦੂਜਾ ਸੂਰਮਾ ਹੈ, (ਉਹ ਵੀ) ਗਜਦਾ ਹੈ।

ਰਥੀ ਗਜੀ ਹਈ ਪਤੀ ਅਪਾਰ ਸੈਣ ਭਜਿ ਹੈ ॥੨੪੬॥

And when he will be accompanied by the second thundering warriors Alobh, then infinite forces of the riders of chariots, elephants and horses will run away.19.246.

(ਉਦੋਂ) ਰਥਾਂ ਵਾਲੇ, ਹਾਥੀਆਂ ਵਾਲੇ, ਘੋੜਿਆਂ ਦੇ ਸੁਆਮੀ ਅਤੇ ਅਪਾਰ ਸੈਨਾ ਵਾਲੇ (ਰਣ ਵਿਚੋਂ) ਭਜ ਜਾਂਦੇ ਹਨ ॥੨੪੬॥

ਹਠੀ ਜਪੀ ਤਪੀ ਸਤੀ ਅਖੰਡ ਬੀਰ ਦੇਖੀਐ

(ਜੋ) ਹਠੀ, ਜਪੀ, ਤਪੀ, ਸਤੀ ਅਤੇ ਅਖੰਡ ਸੂਰਮੇ ਵੇਖੇ ਜਾਂਦੇ ਹਨ।

ਪ੍ਰਚੰਡ ਮਾਰਤੰਡ ਜ︀ਯੋਂ ਅਡੰਡ ਤਾਸੁ ਲੇਖੀਐ

You may see many warriors, lustrous and unpunishable like the sun, who may be persistent ones, worshippers, ascetics and truthful ones

ਸੂਰਜ ਵਾਂਗ ਪ੍ਰਚੰਡ ਤੇਜ ਵਾਲੇ ਅਤੇ ਦੰਡ ਤੋਂ ਬਿਨਾ, ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਅਜਿਤਿ ਜਉਨ ਜਗਤ ਤੇ ਪਵਿਤ੍ਰ ਅੰਗ ਜਾਨੀਐ

ਜਗਤ ਵਿਚ ਜੋ ਅਜਿਤ ਹਨ, (ਉਨ੍ਹਾਂ ਨੂੰ) ਪਵਿਤ੍ਰ ਅੰਗ (ਸ਼ਰੀਰ) ਵਾਲਾ ਸਮਝਿਆ ਜਾਂਦਾ ਹੈ।

ਅਕਾਮ ਨਾਮ ਸੂਰਮਾ ਭਿਰਾਮ ਤਾਸੁ ਮਾਨੀਐ ॥੨੪੭॥

But this unconquerable and pure-limbed warriors is Akaam (desireless).20.247.

'ਅਕਾਮ' ਨਾਮ ਵਾਲਾ (ਜੋ) ਯੋਧਾ ਹੈ, ਉਸ ਨੂੰ ਬਹੁਤ ਸੁੰਦਰ ਮੰਨਿਆ ਜਾਂਦਾ ਹੈ ॥੨੪੭॥

ਅਕ੍ਰੋਧ ਜੋਧ ਕ੍ਰੋਧ ਕੈ ਬਿਰੋਧ ਸਜਿ ਹੈ ਜਬੈ

'ਅਕ੍ਰੋਧ' (ਨਾਂ ਵਾਲਾ) ਯੋਧਾ ਜਦੋਂ ਕ੍ਰੋਧਿਤ ਹੋ ਕੇ 'ਬਿਰੋਧ' (ਯੁੱਧ) ਨੂੰ ਜਾਏਗਾ

ਬਿਸਾਰਿ ਲਾਜ ਸੂਰਮਾ ਅਪਾਰ ਭਾਜਿ ਹੈ ਸਭੈ

When this warrior named Akrodh (peaceful) will be there in the battlefield in this fury, then all the fighters, forgetting their modesty, will run away

(ਤਦੋਂ) ਬੇਅੰਤ ਸੂਰਮੇ, ਸਾਰੀ ਲਾਜ ਮਰਯਾਦਾ ਨੂੰ ਭੁਲਾ ਕੇ ਭਜ ਜਾਣਗੇ।

ਅਖੰਡ ਦੇਹਿ ਜਾਸ ਕੀ ਪ੍ਰਚੰਡ ਰੂਪ ਜਾਨੀਐ

ਜਿਸ ਦੀ ਦੇਹ ਅਖੰਡ ਹੈ ਅਤੇ ਪ੍ਰਚੰਡ ਰੂਪ ਵਾਲਾ ਜਾਣਿਆ ਜਾਂਦਾ ਹੈ,

ਸੁ ਲਜ ਨਾਮ ਸੂਰਮਾ ਸੁ ਮੰਤ੍ਰਿ ਤਾਸੁ ਮਾਨੀਐ ॥੨੪੮॥

He is the same warrior whose body is indivisible, whose form is powerful and who is modest.21.248.

ਉਹ 'ਲਜ' (ਲਜਾ) ਨਾਮ ਵਾਲਾ ਸੂਰਮਾ, ਉਸ ਦਾ ਮੰਤਰੀ ਮੰਨਿਆ ਜਾਂਦਾ ਹੈ ॥੨੪੮॥

ਸੁ ਪਰਮ ਤਤ ਆਦਿ ਦੈ ਨਿਰਾਹੰਕਾਰ ਗਰਜਿ ਹੈ

'ਪਰਮ ਤੱਤ' ਆਦਿ (ਯੋਧੇ) ਤੋਂ ਲੈ ਕੇ 'ਨਿਰਹੰਕਾਰ' (ਸਮੇਤ) ਗਜਣਗੇ,

ਬਿਸੇਖ ਤੋਰ ਸੈਨ ਤੇ ਅਸੇਖ ਬੀਰ ਬਰਜਿ ਹੈ

When this ego-less warrior of the supreme essence will thunder, he will especially destroy army and will oppose many fighters

ਵਿਸ਼ੇਸ਼ ਸੈਨਾ ਨੂੰ ਚਲਾ ਕੇ, ਬੇਅੰਤ ਸੂਰਮਿਆਂ ਨੂੰ ਰੋਕ ਦੇਣਗੇ।

ਸਰੋਖ ਸੈਹਥੀਨ ਲੈ ਅਮੋਘ ਜੋਧ ਜੁਟਿ ਹੈ

ਯੋਧੇ ਕ੍ਰੋਧਿਤ ਹੋ ਕੇ ਅਮੋਘ ਬਰਛੀਆਂ (ਹੱਥ ਵਿਚ ਲੈ ਕੇ ਯੁੱਧ ਵਿਚ) ਜੁਟ ਜਾਣਗੇ।

ਅਸੇਖ ਬੀਰ ਕਾਰਮਾਦਿ ਕ੍ਰੂਰ ਕਉਚ ਤੁਟ ਹੈ ॥੨੪੯॥

Many warriors getting together, taking their unfailing weapons will encounter him in great fury and many warriors, the bows and the dreadful armours will break up.22.249.

ਬੇਅੰਤ ਯੋਧਿਆਂ ਦੇ ਸਖਤ ਧਨੁਸ਼ ਆਦਿ ਅਤੇ ਕਵਚ ਟੁਟ ਜਾਣਗੇ ॥੨੪੯॥