ਨਰਾਜ ਛੰਦ

NARAAJ STANZA

ਨਰਾਜ ਛੰਦ:

ਸਭਗਤਿ ਏਕ ਭਾਵਨਾ ਸੁ ਕ੍ਰੋਧ ਸੂਰ ਧਾਇ ਹੈ

ਇਕ ਭਾਵਨਾ ਸਹਿਤ 'ਭਗਤਿ' (ਨਾਮ ਵਾਲਾ) ਸੂਰਮਾ ਕ੍ਰੋਧਿਤ ਹੋ ਕੇ ਧਾਵਾ ਕਰਦਾ ਹੈ।

ਅਸੇਖ ਮਾਰਤੰਡ ਜ︀ਯੋਂ ਬਿਸੇਖ ਸੋਭ ਪਾਇ ਹੈ

All the warriors will emotionally get enraged will fall upon the enemy and look magnificent like many suns

ਬੇਅੰਤ ਸੂਰਜਾਂ ਵਾਂਗ ਵਿਸ਼ੇਸ਼ ਸ਼ੋਭਾ ਪਾਉਂਦਾ ਹੈ।

ਸੰਘਾਰਿ ਸੈਣ ਸਤ੍ਰੁਵੀ ਜੁਝਾਰ ਜੋਧ ਜੁਟਿ ਹੈ

The warriors will join hands to destroy the forces of the enemies

ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ ਸੂਰਮੇ ਯੁੱਧ ਵਿਚ ਜੁਟ ਜਾਂਦੇ ਹਨ।

ਕਰੂਰ ਕੂਰ ਸੂਰਮਾ ਤਰਕ ਤੰਗ ਤੁਟਿ ਹੈ ॥੨੫੦॥

They will break up the forces constituting the tyrannical fighters.23.250.

(ਉਸ ਵੇਲੇ) 'ਕਰੂਰ' ਅਤੇ 'ਕੂੜ' (ਨਾਂ ਵਾਲੇ) ਸੂਰਮਿਆਂ ਦੇ ਤੰਗ ਤੜਕ ਕੇ ਟੁਟ ਜਾਂਦੇ ਹਨ ॥੨੫੦॥

ਸਿਮਟਿ ਸੂਰ ਸੈਹਥੀ ਸਰਕਿ ਸਾਗ ਸੇਲ ਹੈ

(ਉਹ) ਸੂਰਮੇ ਸਿਮਟ ਕੇ ਅਤੇ (ਅਗੇ ਵਲ) ਸਰਕ ਕੇ ਸੈਹਥੀਆਂ ਅਤੇ ਬਰਛੀਆਂ ਚਲਾਂਦੇ ਹਨ।

ਦੁਰੰਤ ਘਾਇ ਝਾਲਿ ਕੈ ਅਨੰਤ ਸੈਣ ਪੇਲਿ ਹੈ

The warriors after stepping back will strike their lances and enduring the anguish of many wounds, they will kill innumerable forces

ਬਹੁਤ ਵੱਡੇ ਘਾਓ ਸਹਿ ਕੇ ਬੇਅੰਤ ਸੈਨਾ ਨੂੰ ਅਗੇ ਧਕ ਦਿੰਦੇ ਹਨ।

ਤਮਕਿ ਤੇਗ ਦਾਮਿਣੀ ਸੜਕਿ ਸੂਰ ਮਟਿ ਹੈ

ਬਿਜਲੀ ਵਰਗੀ ਚਮਕ ਵਾਲੀ ਤਲਵਾਰ ਸੜਕ ਕਰ ਕੇ ਸੂਰਮੇ ਤੁਰਤ ('ਮਟਿ') (ਚਲਾਂਦੇ ਹਨ)।

ਨਿਪਟਿ ਕਟਿ ਕੁਟਿ ਕੈ ਅਕਟ ਅੰਗ ਸਟਿ ਹੈ ॥੨੫੧॥

The sword flashing like lightning will create sensation amongst warriors and will chop and throw away their limbs.24.251.

(ਜਿਸ ਨਾਲ) ਨਾ ਕਟੇ ਜਾ ਸਕਣ ਵਾਲੇ ਅੰਗਾਂ ਨੂੰ ਬਿਲਕੁਲ ਕਟ ਕੁਟ ਕੇ ਸੁਟ ਦਿੰਦੇ ਹਨ ॥੨੫੧॥

ਨਿਪਟਿ ਸਿੰਘ ਜ︀ਯੋਂ ਪਲਟਿ ਸੂਰ ਸੇਲ ਬਾਹਿ ਹੈ

ਬਿਲਕੁਲ ਸ਼ੇਰ ਵਾਂਗ ਪਲਟ ਕੇ ਸੂਰਮੇ ਬਰਛੇ ਚਲਾਂਦੇ ਹਨ।

ਬਿਸੇਖ ਬੂਥਨੀਸ ਕੀ ਅਸੇਖ ਸੈਣ ਗਾਹਿ ਹੈ

Turning like lions, the warriors will strike lances and will churn the army of the chief generals

ਵਿਸ਼ੇਸ਼ ਸੈਨਾਪਤੀਆਂ ('ਬੂਥਨੀਸ') ਦੀ ਬੇਅੰਤ ਸੈਨਾ ਨੂੰ ਦਲ ਦਿੰਦੇ ਹਨ।

ਅਰੁਝਿ ਬੀਰ ਅਪ ਮਝਿ ਗਝਿ ਆਨਿ ਜੁਝਿ ਹੈ

ਆਪਸ ਵਿਚ ਗੁਥਮ ਗੁੱਥਾ ਹੋ ਕੇ ਹਿੰਮਤ ('ਗਝਿ') ਵਾਲੇ ਸੂਰਮੇ ਆ ਕੇ ਲੜਦੇ ਹਨ।

ਬਿਸੇਖ ਦੇਵ ਦਈਤ ਜਛ ਕਿੰਨਰ ਕ੍ਰਿਤ ਬੁਝਿ ਹੈ ॥੨੫੨॥

The warriors mutually moving away at a distance, will come to fight with the enemy’s forces in such a way that the gods, demons, Yakshas, Kinnars etc. will not recognize them.25.252.

ਵਿਸ਼ੇਸ਼ ਤੌਰ ਤੇ ਦੇਵਤੇ, ਦੈਂਤ, ਯਕਸ਼ ਅਤੇ ਕਿੰਨਰ (ਉਨ੍ਹਾਂ ਦੀ) ਕੀਰਤੀ ਨੂੰ ਸਮਝ ਲੈਂਦੇ ਹਨ ॥੨੫੨॥

ਸਰਕਿ ਸੇਲ ਸੂਰਮਾ ਮਟਿਕ ਬਾਜ ਸੁਟਿ ਹੈ

ਸੂਰਮਾ ਬਰਛੇ ਨੂੰ (ਅਗੇ ਵਲ) ਸਰਕਾਂਦਾ ਹੈ ਅਤੇ ਮਟਕ ਕੇ ਘੋੜੇ ਨੂੰ ਭਜਾਂਦਾ ਹੈ।

ਅਮੰਡ ਮੰਡਲੀਕ ਸੇ ਅਫੁਟ ਸੂਰ ਫੁਟਿ ਹੈ

Riding enthusiastically on horses, the warriors will throw the pike immediately and will chop down the infinitely glorious warriors

ਨਾ ਮੰਡੇ ਜਾ ਸਕਣ ਵਾਲੇ ਰਾਜੇ ('ਮੰਡਲੀਕ') ਅਤੇ ਨਾ ਫੁਟਣ ਵਾਲੇ ਸੂਰਮੇ ਫੁਟ ਰਹੇ ਹਨ।

ਸੁ ਪ੍ਰੇਮ ਨਾਮ ਸੂਰ ਕੋ ਬਿਸੇਖ ਭੂਪ ਜਾਨੀਐ

ਉਸ 'ਪ੍ਰੇਮ' ਨਾਮ ਵਾਲੇ ਸੂਰਮੇ ਦਾ ਹੇ ਰਾਜਨ! ਵਿਸ਼ੇਸ਼ ਰੂਪ ਜਾਣਿਆ ਜਾਂਦਾ ਹੈ।

ਸੁ ਸਾਖ ਤਾਸ ਕੀ ਸਦਾ ਤਿਹੂੰਨ ਲੋਕ ਮਾਨੀਐ ॥੨੫੩॥

O king! the warriors named Prem (love) is a significant fighter, whose greatness is known in all the there worlds.26.253.

ਉਸ ਦੀ ਸਾਖ ਸਦਾ ਤਿੰਨਾਂ ਲੋਕਾਂ ਵਿਚ ਮੰਨੀ ਜਾਂਦੀ ਹੈ ॥੨੫੩॥

ਅਨੂਪ ਰੂਪ ਭਾਨ ਸੋ ਅਭੂਤ ਰੂਪ ਮਾਨੀਐ

(ਜਿਸ ਦਾ) ਅਨੂਪ ਰੂਪ ਸੂਰਜ ਵਰਗਾ ਹੈ, ਉਸ ਨੂੰ ਤੱਤਾਂ ਤੋਂ ਰਹਿਤ ਰੂਪ ਮੰਨਿਆ ਜਾਂਦਾ ਹੈ।

ਸੰਜੋਗ ਨਾਮ ਸਤ੍ਰੁਹਾ ਸੁ ਬੀਰ ਤਾਸੁ ਜਾਨੀਐ

This warrior of sun-like unique beauty, the killer of enemies, is known by the name of Sanjog (coherence)

ਉਸ ਸੂਰਮੇ ਦਾ ਨਾਮ 'ਸੰਜੋਗ' ਹੈ ਜੋ ਵੈਰੀ ਨੂੰ ਮਾਰਨ ਵਾਲਾ ਜਾਣਿਆ ਜਾਂਦਾ ਹੈ।

ਸੁ ਸਾਤਿ ਨਾਮ ਸੂਰਮਾ ਸੁ ਅਉਰ ਏਕ ਬੋਲੀਐ

ਇਕ ਹੋਰ 'ਸਾਂਤਿ' ਨਾਮ ਦਾ ਸੂਰਮਾ ਕਿਹਾ ਜਾਂਦਾ ਹੈ,

ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਗ ਤੋਲੀਐ ॥੨੫੪॥

There is also another warriors named Shaani (peace), whom all the people recognize as glorious and powerful.27.254.

ਜਿਸ ਦਾ ਪ੍ਰਤਾਪ ਹਮੇਸ਼ਾ ਸਾਰੇ ਲੋਕਾਂ ਵਿਚ ਵਿਚਾਰਿਆ ਜਾਂਦਾ ਹੈ ॥੨੫੪॥

ਅਖੰਡ ਮੰਡਲੀਕ ਸੋ ਪ੍ਰਚੰਡ ਰੂਪ ਦੇਖੀਐ

(ਜਿਸ ਦਾ) ਰੂਪ ਅਖੰਡ ਰਾਜੇ ('ਮੰਡਲੀਕ') ਜਿਹਾ ਪ੍ਰਚੰਡ ਵੇਖਿਆ ਜਾਂਦਾ ਹੈ।

ਸੁ ਕੋਪ ਸੁਧ ਸਿੰਘ ਕੀ ਸਮਾਨ ਸੂਰ ਪੇਖੀਐ

This warrior of indivisible and powerful beauty looks highly infuriated like a lion

(ਜਦੋਂ) ਉਹ ਕ੍ਰੋਧ ਕਰਦਾ ਹੈ ਤਾਂ (ਉਸ ਦਾ) ਰੂਪ ਨਿਰੋਲ ਸ਼ੇਰ ਵਰਗਾ ਦਿਸ ਪੈਂਦਾ ਹੈ।

ਸੁ ਪਾਠ ਨਾਮ ਤਾਸ ਕੋ ਅਠਾਟ ਤਾਸੁ ਭਾਖੀਐ

His name is Supaath (good religious study)

ਉਸ ਦਾ ਨਾਮ 'ਪਾਠ' ਹੈ ਅਤੇ ਉਸ ਨੂੰ ਠਾਠ-ਰਹਿਤ ਕਿਹਾ ਜਾਂਦਾ ਹੈ।

ਭਜ︀ਯੋ ਜੁਧ ਤੇ ਕਹੂੰ ਨਿਸੇਸ ਸੂਰ ਸਾਖੀਐ ॥੨੫੫॥

Both Surya and Chandra are a witness to it hat he never runs away from war.28.255.

(ਉਹ) ਕਦੇ ਯੁੱਧ ਤੋਂ ਭਜਦਾ ਨਹੀਂ, ਚੰਦ੍ਰਮਾ ਅਤੇ ਸੂਰਜ (ਇਸ ਗੱਲ ਦੇ) ਸਾਖੀ ਹਨ ॥੨੫੫॥

ਸੁਕਰਮ ਨਾਮ ਏਕ ਕੋ ਸੁਸਿਛ ਦੂਜ ਜਾਨੀਐ

ਇਕ ਦਾ ਨਾਮ 'ਕਰਮ' ਹੈ ਅਤੇ ਦੂਜੇ ਦਾ 'ਸਿਛ' ਜਾਣਿਆ ਜਾਂਦਾ ਹੈ।

ਅਭਿਜ ਮੰਡਲੀਕ ਸੋ ਅਛਿਜ ਤੇਜ ਮਾਨੀਐ

He has one disciple, who is known by the name Sukran (good action) and is considered a warrior of indestructible brilliance in the whole universe

ਉਨ੍ਹਾਂ ਨੂੰ ਨਾ ਭਿਜਣ ਵਾਲੇ ਰਾਜੇ ('ਮੰਡਲੀਕ') ਜਿਹੇ ਅਤੇ ਨਾ ਛਿਜਣ ਵਾਲੇ ਤੇਜ ਵਾਲੇ ਮੰਨਿਆ ਜਾਂਦਾ ਹੈ।

ਸੁ ਕੋਪ ਸੂਰ ਸਿੰਘ ਜ︀ਯੋਂ ਘਟਾ ਸਮਾਨ ਜੁਟਿ ਹੈ

ਉਹ ਸੂਰਮੇ ਸ਼ੇਰ ਵਾਂਗ ਕ੍ਰੋਧ ਕਰਦੇ ਹਨ ਅਤੇ ਘਟਾਵਾਂ ਦੇ ਸਮਾਨ (ਯੁੱਧ ਵਿਚ) ਜੁਟ ਜਾਂਦੇ ਹਨ।

ਦੁਰੰਤ ਬਾਜ ਬਾਜਿ ਹੈ ਅਨੰਤ ਸਸਤ੍ਰ ਛੁਟਿ ਹੈ ॥੨੫੬॥

When that warrior in his fury, thundering like the lion and clouds, will fall upon the enemy, then the dreadful musical instruments will be played and many weapons will strike the blows.29.256.

(ਉਸ ਵੇਲੇ) ਬੇਅੰਤ ਵਾਜੇ ਵਜਦੇ ਹਨ ਅਤੇ ਅਨੰਤ ਸ਼ਸਤ੍ਰ ਛੁਟਦੇ ਹਨ ॥੨੫੬॥

ਸੁ ਜਗਿ ਨਾਮ ਏਕ ਕੋ ਪ੍ਰਬੋਧ ਅਉਰ ਮਾਨੀਐ

ਇਕ ਯੋਧੇ ਦਾ ਨਾਮ 'ਜਗ' ਹੈ ਅਤੇ ਦੂਜੇ ਦਾ (ਨਾਮ) 'ਪ੍ਰਬੋਧ' ਮੰਨਿਆ ਜਾਂਦਾ ਹੈ।

ਸੁ ਦਾਨ ਤੀਸਰਾ ਹਠੀ ਅਖੰਡ ਤਾਸੁ ਜਾਨੀਐ

There is another warriors Suyang (good Yajna), the second is Prabodh (knowledge) and the third warrior is Daan (Charity), who is indivisible persistent

ਤੀਜੇ ਹਠੀ (ਦਾ ਨਾਮ) 'ਦਾਨ' ਹੈ, ਜਿਸ ਨੂੰ ਅਖੰਡ ਜਾਣਿਆ ਜਾਂਦਾ ਹੈ।

ਸੁ ਨੇਮ ਨਾਮ ਅਉਰ ਹੈ ਅਖੰਡ ਤਾਸੁ ਭਾਖੀਐ

There is another warrior named Suniyam (good principle), who has conquered the whole world

'ਨੇਮ' ਇਕ ਹੋਰ ਦਾ ਨਾਮ ਹੈ, ਜਿਸ ਨੂੰ ਅਖੰਡ ਵੀ ਕਿਹਾ ਜਾਂਦਾ ਹੈ।

ਜਗਤ ਜਾਸੁ ਜੀਤਿਆ ਜਹਾਨ ਭਾਨੁ ਸਾਖੀਐ ॥੨੫੭॥

The whole universe and the sun are its witnesses.30.257.

ਜਿਸ ਨੇ ਸਾਰੇ ਜਗਤ ਨੂੰ ਜਿਤ ਲਿਆ ਹੈ। (ਸਾਰਾ) ਸੰਸਾਰ ਅਤੇ ਸੂਰਜ (ਇਸ ਦੇ) ਗਵਾਹ ਹਨ ॥੨੫੭॥

ਸੁ ਸਤੁ ਨਾਮ ਏਕ ਕੋ ਸੰਤੋਖ ਅਉਰ ਬੋਲੀਐ

There is another warrior Susatya (truth) and another one is Santokh (contentment)

ਇਕ ਦਾ ਨਾਮ 'ਸਤ' ਹੈ ਅਤੇ ਦੂਜੇ ਦਾ ਨਾਂ 'ਸੰਤੋਖ' ਕਿਹਾ ਜਾਂਦਾ ਹੈ।

ਸੁ ਤਪੁ ਨਾਮ ਤੀਸਰੋ ਦਸੰਤ੍ਰ ਜਾਸੁ ਛੋਲੀਐ

The third one is Tapsaya (austerity), who has subjugated all the ten directions

ਤੀਜੇ ਦਾ ਨਾਮ 'ਤਪ' ਹੈ ਜਿਸ ਦਾ (ਯਸ਼) ਦੇਸ ਦੇਸਾਂਤਰਾਂ ਵਿਚ ਪਸਰਿਆ ਹੋਇਆ ਹੈ।

ਸੁ ਜਾਪੁ ਨਾਮ ਏਕ ਕੋ ਪ੍ਰਤਾਪ ਆਜ ਤਾਸ ਕੋ

Another glorious warrior is Japa (repetition of the name).,

ਇਕ ਦਾ ਨਾਮ 'ਜਾਪ' ਹੈ ਜਿਸ ਦਾ ਅਜ (ਸਭ ਪਾਸੇ) ਪ੍ਰਤਾਪ ਹੈ।

ਅਨੇਕ ਜੁਧ ਜੀਤਿ ਕੈ ਬਰਿਯੋ ਜਿਨੈ ਨਿਰਾਸ ਕੋ ॥੨੫੮॥

Who after conquering many wars has assumed detachment.31.258.

ਜਿਸ ਨੇ ਅਨੇਕਾਂ ਯੁੱਧ ਜਿਤ ਕੇ 'ਨਿਰਾਸ' (ਆਸ ਦੇ ਤਿਆਗ) ਨੂੰ ਵਰ ਲਿਆ ਹੈ ॥੨੫੮॥