ਤੋਟਕ ਛੰਦ

TOTAK STANZA

ਤੋਟਕ ਛੰਦ:

ਭੂਅ ਕੰਪਤ ਜੰਪਤ ਸੇਸ ਫਣੰ

(ਕਲਕੀ ਦੀ ਚੜ੍ਹਤਲ ਨਾਲ) ਭੂਮੀ ਕੰਬ ਗਈ ਹੈ। ਸ਼ੇਸ਼ ਨਾਗ ਜਾਪ ਕਰ ਰਿਹਾ ਹੈ।

ਘਹਰੰਤ ਸੁ ਘੁੰਘਰ ਘੋਰ ਰਣੰ

ਰਣ-ਭੂਮੀ ਵਿਚ ਘੋਰ ਆਵਾਜ਼ ਨਾਲ ਘੁੰਘਰੂ ਵਜ ਰਹੇ ਹਨ।

ਸਰ ਤਜਤ ਗਜਤ ਕ੍ਰੋਧ ਜੁਧੰ

(ਸੂਰਮੇ) ਯੁੱਧ ਵਿਚ ਤੀਰ ਛਡਦੇ ਹਨ ਅਤੇ ਕ੍ਰੋਧ ਨਾਲ ਗਜਦੇ ਹਨ।

ਮੁਖ ਮਾਰ ਉਚਾਰਿ ਜੁਝਾਰ ਕ੍ਰੁਧੰ ॥੪੯੨॥

The earth trembled and the Sheshnaga repeated Lord’s Names, the dreadful bells of war rang, the warriors in ire discharged arrows and shouted “kill, kill” from their mouth.492.

ਜੁਝਾਰੂ ਸੂਰਮੇ ਕ੍ਰੋਧ ਨਾਲ ਮੁਖ ਤੋਂ 'ਮਾਰੋ' 'ਮਾਰੋ' ਪੁਕਾਰਦੇ ਹਨ ॥੪੯੨॥

ਬ੍ਰਿਨ ਝਲਤ ਘਲਤ ਘਾਇ ਘਣੰ

(ਸੂਰਮੇ) ਜ਼ਖ਼ਮਾਂ ਨੂੰ ਝਲਦੇ ਹਨ ਅਤੇ (ਹੋਰਨਾਂ ਨੂੰ) ਘਾਇਲ ਕਰਦੇ ਵੀ ਹਨ।

ਕੜਕੁਟ ਸੁ ਪਖਰ ਬਖਤਰਣੰ

ਪਾਖਰਾਂ ਵਾਲਿਆਂ ਅਤੇ ਕਵਚਾਂ ਵਾਲਿਆਂ ਦੀ ਕਰਕੁਟ ਮਚੀ ਹੋਈ ਹੈ।

ਗਣ ਗਿਧ ਸੁ ਬ੍ਰਿਧ ਰੜੰਤ ਨਭੰ

ਬਹੁਤ ਸਾਰੀਆਂ ਵੱਡੀਆਂ ਗਿਰਝਾਂ ਆਕਾਸ਼ ਵਿਚ ਸ਼ੋਰ ਪਾ ਰਹੀਆਂ ਹਨ।

ਕਿਲਕਾਰਤ ਡਾਕਿਣ ਉਚ ਸੁਭੰ ॥੪੯੩॥

Enduring the anguish of wounds, they began to inflict wounds and cut the good steel-armours in the battlefield, the ghosts and the vultures moved in the sky and the vampires shrieked vultures moved in the sky and the vampires shrieked violently.493.

ਡਾਕਣੀਆਂ ਉੱਚੀ ਸੁਰ ਵਿਚ ਕਿਲਕਾਰੀਆਂ ਮਾਰ ਰਹੀਆਂ ਹਨ ॥੪੯੩॥

ਗਣਿ ਹੂਰ ਸੁ ਪੂਰ ਫਿਰੀ ਗਗਨੰ

ਹੂਰਾਂ ਦੀਆਂ ਫਿਰਦੀਆਂ ਟੋਲੀਆਂ ਨਾਲ ਆਕਾਸ਼ ਪੂਰਿਆ ਗਿਆ ਹੈ।

ਅਵਿਲੋਕਿ ਸਬਾਹਿ ਲਗੀ ਸਰਣੰ

ਉਹ ਸੁੰਦਰ ਡੀਲ ਡੌਲ ਵਾਲੇ (ਸੂਰਮਿਆਂ) ਦੀ ਸਰਨ ਵਿਚ ਪੈਂਦੀਆਂ ਹਨ।

ਮੁਖ ਭਾਵਤ ਗਾਵਤ ਗੀਤ ਸੁਰੀ

ਉਹ ਦੇਵ-ਇਸਤਰੀਆਂ ਮਨ ਭਾਉਂਦੇ ਗੀਤ ਮੁਖ ਤੋਂ ਗਾ ਰਹੀਆਂ ਹਨ।

ਗਣ ਪੂਰ ਸੁ ਪਖਰ ਹੂਰ ਫਿਰੀ ॥੪੯੪॥

The heavenly damsels moved in the sky and they came to look for and take refuge with the warriors in the battlefield, they sang song from their mouths and in this way, the ganas and heavenly damsels roamed in the sky.496.

ਹੂਰਾਂ ਦੀਆਂ ਟੋਲੀਆਂ ਪੂਰੀ ਤਰ੍ਹਾਂ ਸਜ ਕੇ ਫਿਰਦੀਆਂ ਹਨ ॥੪੯੪॥

ਭਟ ਪੇਖਤ ਪੋਅਤ ਹਾਰ ਹਰੀ

ਸੂਰਮੇ ਵੇਖਦੇ ਹਨ ਅਤੇ ਸ਼ਿਵ (ਮੁੰਡਾਂ ਦੀ) ਮਾਲਾ ਪਰੋ ਰਿਹਾ ਹੈ।

ਹਹਰਾਵਤ ਹਾਸ ਫਿਰੀ ਪਖਰੀ

ਅਪੱਛਰਾਵਾਂ ਹਸਦੀਆਂ ਹਸਾਉਂਦੀਆਂ ਫਿਰ ਰਹੀਆਂ ਹਨ।

ਦਲ ਗਾਹਤ ਬਾਹਤ ਬੀਰ ਬ੍ਰਿਣੰ

ਸੂਰਮੇ ਸੈਨਾ ਨੂੰ ਗਾਹੁੰਦੇ ਫਿਰਦੇ ਹਨ ਅਤੇ ਜ਼ਖ਼ਮ ਲਗਾਉਂਦੇ ਫਿਰਦੇ ਹਨ।

ਪ੍ਰਣ ਪੂਰ ਸੁ ਪਛਿਮ ਜੀਤ ਰਣੰ ॥੪੯੫॥

Seeing the warriors, Shiva began to string the rosary of skulls and Yoginis laughed and moved, the fighters, roaming in the armies received wounds and in this way they began to fulfill their promise of conquering the West.495.

ਯੁੱਧ ਵਿਚ ਪੱਛਮ ਦਿਸ਼ਾ ਨੂੰ ਜਿਤ ਕੇ ਪ੍ਰਣ ਨੂੰ ਪੂਰਾ ਕਰ ਦਿੱਤਾ ਹੈ ॥੪੯੫॥