ਰਸਾਵਲ ਛੰਦ

RASAAVAL STANZA

ਰਸਾਵਲ ਛੰਦ:

ਅਰੇ ਜੇ ਸੁ ਮਾਰੇ

(ਜੋ ਸਾਹਮਣੇ) ਅੜੇ ਹਨ (ਉਹ) ਮਾਰੇ ਗਏ ਹਨ।

ਮਿਲੇ ਤੇ ਜੁ ਹਾਰੇ

ਜੋ ਹਾਰ ਗਏ ਹਨ (ਉਹ ਈਨ ਮੰਨ ਕੇ) ਮਿਲ ਪਏ ਹਨ।

ਲਏ ਸਰਬ ਸੰਗੰ

ਸਭ ਨੂੰ ਨਾਲ ਲੈ ਕੇ

ਰਸੇ ਰੀਝ ਰੰਗੰ ॥੪੮੮॥

He, who resisted before them, was killed and he, who was defeated, he surrendered, in this way, all were delightfully adjusted.488.

(ਕਲਕੀ ਅਵਤਾਰ ਯੁੱਧ) ਦੇ ਰੰਗ ਵਿਚ ਰੰਗੇ ਹੋਏ ਹਨ ॥੪੮੮॥

ਦਇਓ ਦਾਨ ਏਤੋ

ਇਤਨਾ (ਅਧਿਕ) ਦਾਨ ਦਿੱਤਾ ਹੈ, ਕਿਤਨਾ ਹੈ?

ਕਥੈ ਕਬਿ ਕੇਤੋ

ਕਵੀ ਜਨ (ਉਸ ਦਾ) ਵਰਣਨ ਨਹੀਂ ਕਰ ਸਕਦੇ।

ਰਿਝੇ ਸਰਬ ਰਾਜਾ

ਸਾਰੇ ਰਾਜੇ ਪ੍ਰਸੰਨ ਹੋ ਗਏ ਹਨ।

ਬਜੇ ਬੰਬ ਬਾਜਾ ॥੪੮੯॥

So much charity was bestowed, that they can only be described by the poets, all the kings became happy and the horns of victory sounded.489.

ਨਗਾਰੇ ਅਤੇ ਵਾਜੇ ਵਜ ਰਹੇ ਹਨ ॥੪੮੯॥

ਖੁਰਾਸਾਨ ਜੀਤਾ

ਖੁਰਾਸਾਨ ਦੇਸ਼ ਜਿਤ ਲਿਆ ਹੈ।

ਸਬਹੂੰ ਸੰਗ ਲੀਤਾ

ਸਾਰਿਆਂ (ਵੈਰੀਆਂ) ਨੂੰ ਨਾਲ ਲੈ ਲਿਆ ਹੈ।

ਦਇਓ ਆਪ ਮੰਤ੍ਰੰ

(ਸਭ ਨੂੰ ਕਲਕੀ ਨੇ) ਆਪ ਮੰਤ੍ਰ ਦਿੱਤਾ ਹੈ

ਭਲੇ ਅਉਰ ਜੰਤ੍ਰੰ ॥੪੯੦॥

The Khorasan country was conquered and taking every-one with him, the Lord (Kalki) gave his mantra and Yantra to everyone.490.

ਅਤੇ ਹੋਰ ਵੀ ਕਈ ਉਤਮ ਜੰਤ੍ਰ ਦਿੱਤੇ ਹਨ ॥੪੯੦॥

ਚਲਿਓ ਦੇ ਨਗਾਰਾ

(ਕਲਕੀ) ਧੌਂਸਾ ਵਜਾ ਕੇ ਤੁਰ ਪਿਆ ਹੈ।

ਮਿਲਿਓ ਸੈਨ ਭਾਰਾ

ਬਹੁਤ ਵੱਡਾ ਸੈਨਾ ਦਲ ਨਾਲ ਮਿਲ ਗਿਆ ਹੈ।

ਕ੍ਰਿਪਾਣੀ ਨਿਖੰਗੰ

(ਕਈ) ਕ੍ਰਿਪਾਨਾਂ ਵਾਲੇ ਅਤੇ ਭੱਥਿਆਂ ਵਾਲੇ ਹਨ,

ਸਕ੍ਰੋਧੀ ਭੜੰਗੰ ॥੪੯੧॥

From there, sounding trumpets and taking all the army alongwith him he marched forward, the warriors had the swords and quivers, they were extremely angry and clashing warriors.491.

ਜੋ ਕ੍ਰੋਧਵਾਨ ਹੋ ਕੇ ਲੜਦੇ ਹਨ ॥੪੯੧॥