ਚੌਪਈ

Chaupaee

ਚੌਪਈ:

ਛੋਰਿ ਪਿਟਾਰਿ ਪਕਵਾਨ ਖਵਾਯੋ

(ਉਸ ਨੇ) ਪਿਟਾਰਾ ਖੋਲ ਕੇ ਪਕਵਾਨ (ਮਠਿਆਈ) ਖਵਾਇਆ।

ਵਹ ਕਛੁ ਭੇਦ ਰਾਇ ਨਹਿ ਪਾਯੋ

After opening the basket she served him viands but he could not comprehend the secret.

ਉਸ ਦੇ ਭੇਦ ਨੂੰ ਰਾਜੇ ਨੇ ਕੁਝ ਨਾ ਸਮਝਿਆ।

ਪੁਨਿ ਇਹ ਕਹਿਯੋ ਦਾਨ ਕਰਿ ਦੀਜੈ

(ਰਾਣੀ ਨੇ) ਫਿਰ ਇਹ ਕਿਹਾ, ਹੇ ਰਾਜਨ!

ਮੇਰੋ ਕਹਿਯੋ ਮਾਨ ਨ੍ਰਿਪ ਲੀਜੈ ॥੧੪॥

‘Now, my Raja, acquiescing to my request, you give out this with blessings.’(14)

ਮੇਰਾ ਕਿਹਾ ਮੰਨ ਕੇ ਇਸ (ਮਠਿਆਈ) ਨੂੰ ਦਾਨ ਕਰ ਦਿਓ ॥੧੪॥

ਜਬ ਪਿਟਾਰ ਤਿਹ ਛੋਰਿ ਦਿਖਾਯੋ

ਜਦ ਉਸ ਨੇ ਪਿਟਾਰਾ ਖੋਲ ਕੇ ਦਿਖਾਇਆ

ਅਤਿ ਡਰ ਜਾਮਾਤਾ ਮਨ ਆਯੋ

When she opened the basket, the son-in-law was terrified,

ਤਾਂ ਜਵਾਈ ਦੇ ਮਨ ਵਿਚ ਬਹੁਤ ਡਰ ਪੈਦਾ ਹੋ ਗਿਆ

ਅਬ ਹੀ ਮੋਕਹ ਪਕਰਿ ਨਿਕਰਿ ਹੈ

ਕਿ ਮੈਨੂੰ ਹੁਣੇ ਪਕੜ ਕੇ ਬਾਹਰ ਕਢਣਗੇ

ਬਹੁਰੋ ਬਾਧਿ ਮਾਰਹੀ ਡਰਿ ਹੈ ॥੧੫॥

‘Now they will take me out, tie me and kill me,(15)

ਅਤੇ ਫਿਰ ਬੰਨ੍ਹ ਕੇ ਮਾਰ ਹੀ ਦੇਣਗੇ ॥੧੫॥

ਹੌ ਇਹ ਠੌਰ ਆਨ ਤ੍ਰਿਯ ਮਾਰਿਯੋ

ਮੈਨੂੰ ਇਸ ਥਾਂ ਤੇ (ਇਸ) ਇਸਤਰੀ ਨੇ ਆਣ ਮਾਰਿਆ ਹੈ।

ਅਬ ਉਪਾਇ ਕ︀ਯਾ ਕਰੋ ਬਿਚਾਰਿਯੋ

‘The woman has put me in dangerous dilemma, how can I remedy this?

ਹੁਣ ਮੈਂ ਕਿਹੜਾ ਉਪਾ ਵਿਚਾਰਾਂ।

ਕਾ ਸੌ ਕਹੌ ਸੰਗ ਕੋਊ ਨਾਹੀ

ਕਿਸ ਨੂੰ ਕਹਾਂ, ਮੇਰੇ ਨਾਲ ਕੋਈ ਨਹੀਂ ਹੈ।

ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

‘I have no one to help me,’ that apprehension captured his mind.(16)

ਇਹੀ ਚਿੰਤਾ ਉਸ ਦੇ ਮਨ ਵਿਚ ਸੀ ॥੧੬॥