ਸਲੋਕੁ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥
That body, which does not remember the Lord's Name in meditation in the Saadh Sangat, the Company of the Holy, shall be reduced to dust.
ਜੋ ਮਨੁੱਖ ਸਾਧ ਸੰਗਤ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ)। ਤੈ ਤਨਿ = ਉਹਨਾਂ ਦੇ ਸਰੀਰ ਤੇ। ਖੇਹ = ਸੁਆਹ।
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥
Cursed and insipid is that body, O Nanak, which does not know the One who created it. ||1||
ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ॥੧॥ ਜਿਨਿ = ਜਿਸ ਪ੍ਰਭੂ ਨੇ। ਅਲੂਣੀ = ਪ੍ਰੇਮ-ਵਿਹੂਣੀ। ਦੇਹ = ਸਰੀਰ ॥੧॥