ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥
Let the Lotus Feet of the Lord abide within your heart, and with your tongue, chant God's Name.
ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵਸਾਈਏ ਤੇ ਜੀਭ ਨਾਲ ਹਰੀ ਨੂੰ ਜਪੀਏ! ਘਟਿ = ਹਿਰਦੇ ਵਿਚ। ਚਰਣਾਰਬਿੰਦ = (ਚਰਣ-ਅਰਬਿੰਦ। ਅਰਬਿੰਦ = ਕਉਲ ਫੁੱਲ) ਕਉਲ ਫੁੱਲ ਵਰਗੇ ਪੈਰ। ਰਸਨਾ = ਜੀਭ।
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
O Nanak, meditate in remembrance on God, and nurture this body. ||2||
ਹੇ ਨਾਨਕ! ਉਸ ਪ੍ਰਭੂ ਦਾ ਨਾਮ ਜਪੀਏ ਜਿਸ ਨੇ ਸਰੀਰ ਨੂੰ ਪਾਲਿਆ ਹੈ ॥੨॥ ਦੇਹੀ = ਸਰੀਰ ॥੨॥