ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ ॥
Raag Bilaaval, Fifth Mehl, Fifth House, Chau-Padhay:
ਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥
This perishable realm and world has been made like a house of sand.
(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ। ਮ੍ਰਿਤ ਮੰਡਲ = ਮੌਤ ਦਾ ਚੱਕਰ। ਮ੍ਰਿਤ ਮੰਡਲ ਜਗੁ = ਉਹ ਜਗਤ ਜਿਸ ਉਤੇ ਮੌਤ ਦਾ ਅਧਿਕਾਰ ਹੈ। ਬਾਲੂ = ਰੇਤ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ।
ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥
In no time at all, it is destroyed, like the paper drenched with water. ||1||
ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਕਾਗਦ = ਕਾਗ਼ਜ਼। ਬੂੰਦਾਰ = ਮੀਂਹ ਦੀਆਂ ਕਣੀਆਂ ॥੧॥
ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥
Listen to me, people: behold, and consider this within your mind.
ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ) ਮਨਸਾ = {मनीषा = ਮਨ ਦਾ ਫੁਰਨਾ} ਹੇ ਮੇਰੇ ਮਨ! ਮਨੈ ਮਾਹਿ = ਮਨ ਵਿਚ ਹੀ, ਧਿਆਨ ਨਾਲ। ਸਤਿ = ਸੱਚ। ਬੀਚਾਰਿ = ਵਿਚਾਰ ਕੇ।
ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥
The Siddhas, the seekers, house-holders and Yogis have forsaken their homes and left. ||1||Pause||
ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ ॥੧॥ ਰਹਾਉ ॥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਗਿਰਹੀ = ਗ੍ਰਿਹਸਤੀ। ਤਜਿ = ਛੱਡ ਕੇ। ਗਏ = ਚਲੇ ਗਏ। ਘਰ ਬਾਰ = ਘਟ ਘਾਟ, ਸਭ ਕੁਝ ॥੧॥ ਰਹਾਉ ॥
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥
This world is like a dream in the night.
(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ। ਰੈਨਿ = ਰਾਤ।
ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥
All that is seen shall perish. Why are you attached to it, you fool? ||2||
ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥ ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਕਿਆ ਲਗਹਿ = ਤੂੰ ਕਿਉਂ ਇਸ ਨਾਲ ਚੰਬੜਿਆ ਹੋਇਆ ਹੈਂ? ਗਵਾਰ = ਹੇ ਮੂਰਖ! ॥੨॥
ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥
Where are your brothers and friends? Open your eyes and see!
ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ? ਕਹਾ = ਕਹਾਂ? ਕਿੱਥੇ? ਨੈਨ = ਅੱਖਾਂ। ਪਸਾਰਿ = ਖੋਹਲ ਕੇ।
ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥
Some have gone, and some will go; everyone must take his turn. ||3||
ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾਲੇ = ਚਲੇ ਗਏ ਹਨ। ਚਾਲਸਹਿ = ਚਲੇ ਜਾਣਗੇ। ਸਭਿ = ਸਾਰੇ ॥੩॥
ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥
Those who serve the Perfect True Guru, remain ever-stable at the Door of the Lord.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ। ਸੇਵਿਆ = ਸਰਨ ਲਈ। ਸੇ = {ਬਹੁ-ਵਚਨ} ਉਹ ਬੰਦੇ। ਅਸਥਿਰੁ = ਟਿਕੇ ਹੋਏ, ਅਡੋਲ। ਦੁਆਰਿ = ਦਰ ਤੇ।
ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥
Servant Nanak is the Lord's slave; preserve his honor, O Lord, Destroyer of ego. ||4||1||31||
ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ ॥੪॥੧॥੩੧॥ ਜਨੁ ਨਾਨਕੁ = ਦਾਸ ਨਾਨਕ {ਕਰਤਾ ਕਾਰਕ, ਇਕ-ਵਚਨ}। ਪੈਜ = ਲਾਜ, ਇੱਜ਼ਤ। ਮੁਰਾਰਿ = ਹੇ ਮੁਰਾਰਿ! ॥੪॥੧॥੩੧॥