ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਪੰਚ ਸਬਦ ਤਹ ਪੂਰਨ ਨਾਦ

The Panch Shabad, the five primal sounds, echo the perfect sound current of the Naad.

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ, ਪੰਚ ਸਬਦ = (ਤੰਤੀ, ਚੰਮ, ਧਾਤ, ਘੜਾ, ਫੂਕ ਮਾਰ ਕੇ ਵਜਾਣ ਵਾਲੇ , ਇਹ) ਪੰਜ ਕਿਸਮਾਂ ਦੇ ਸਾਜ਼। ਤਹ = ਉਸ ਆਤਮਕ ਅਵਸਥਾ ਵਿਚ। ਨਾਦ = ਆਵਾਜ਼। ਪੂਰਨ ਨਾਦ = ਘਨਘੋਰ ਆਵਾਜ਼।

ਅਨਹਦ ਬਾਜੇ ਅਚਰਜ ਬਿਸਮਾਦ

The wondrous, amazing unstruck melody vibrates.

(ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ। ਅਨਹਦ = {अनहत} ਬਿਨਾ ਵਜਾਏ ਵੱਜ ਰਹੇ। ਬਿਸਮਾਦ = ਹੈਰਾਨੀ ਪੈਦਾ ਕਰਨ ਵਾਲੀ ਅਵਸਥਾ।

ਕੇਲ ਕਰਹਿ ਸੰਤ ਹਰਿ ਲੋਗ

The Saintly people play there with the Lord.

(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਕੇਲ = ਆਤਮਕ ਆਨੰਦ, ਕਲੋਲ। ਕੇਲ ਕਰਹਿ = ਆਤਮਕ ਆਨੰਦ ਮਾਣਦੇ ਹਨ।

ਪਾਰਬ੍ਰਹਮ ਪੂਰਨ ਨਿਰਜੋਗ ॥੧॥

They remain totally detached, absorbed in the Supreme Lord God. ||1||

(ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ) ਨਿਰਲੇਪ ਤੇ ਸਰਬ-ਵਿਆਪਕ ਹੈ ॥੧॥ ਨਿਰਜੋਗ = ਨਿਰਲੇਪ ॥੧॥

ਸੂਖ ਸਹਜ ਆਨੰਦ ਭਵਨ

It is the realm of celestial peace and bliss.

ਹੇ ਭਾਈ! ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ, ਸਹਜ = ਆਤਮਕ ਅਡੋਲਤਾ। ਭਵਨ = ਅਸਥਾਨ।

ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ

The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||

ਜੇਹੜੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ ॥੧॥ ਰਹਾਉ ॥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਬੈਸਿ = ਬੈਠ ਕੇ। ਤਹ = ਉਸ ਅਵਸਥਾ ਵਿਚ। ਸੋਗ = ਗ਼ਮ ॥੧॥ ਰਹਾਉ ॥

ਊਹਾ ਸਿਮਰਹਿ ਕੇਵਲ ਨਾਮੁ

There, they meditate only on the Naam, the Name of the Lord.

ਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ। ਊਹਾ = ਉਥੇ, ਉਸ ਆਤਮਕ ਅਵਸਥਾ ਵਿਚ। ਕੇਵਲ = ਸਿਰਫ਼।

ਬਿਰਲੇ ਪਾਵਹਿ ਓਹੁ ਬਿਸ੍ਰਾਮੁ

How rare are those who find this place of rest.

ਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ। ਓਹੁ ਬਿਸ੍ਰਾਮ = ਉਹ ਆਤਮਕ ਟਿਕਾਣਾ।

ਭੋਜਨੁ ਭਾਉ ਕੀਰਤਨ ਆਧਾਰੁ

The love of God is their food, and the Kirtan of the Lord's Praise is their support.

ਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ। ਭਾਉ = ਪ੍ਰੇਮ। ਆਧਾਰੁ = ਆਸਰਾ।

ਨਿਹਚਲ ਆਸਨੁ ਬੇਸੁਮਾਰੁ ॥੨॥

They obtain a permanent seat in the infinite. ||2||

ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥ ਨਿਹਚਲ = ਨਾਹ ਡੋਲਣ ਵਾਲਾ। ਬੇਸੁਮਾਰੁ = ਅੰਦਾਜ਼ੇ ਤੋਂ ਪਰੇ ॥੨॥

ਡਿਗਿ ਡੋਲੈ ਕਤਹੂ ਧਾਵੈ

No one falls there, or wavers, or goes anywhere.

ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ। ਡਿਗਿ = ਡਿੱਗ ਕੇ। ਕਤਹੁ = ਕਿਸੇ ਭੀ ਪਾਸੇ। ਧਾਵੈ = ਦੌੜਦਾ, ਭਟਕਦਾ।

ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ

By Guru's Grace, some find this mansion.

ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਹਲੁ = ਉੱਚਾ ਆਤਮਕ ਟਿਕਾਣਾ।

ਭ੍ਰਮ ਭੈ ਮੋਹ ਮਾਇਆ ਜਾਲ

They are not touched by doubt, fear, attachment or the traps of Maya.

ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

ਸੁੰਨ ਸਮਾਧਿ ਪ੍ਰਭੂ ਕਿਰਪਾਲ ॥੩॥

They enter the deepest state of Samaadhi, through the kind mercy of God. ||3||

ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥ ਸੁੰਨ = ਸੁੰਞ {शुन्य}। ਸਮਾਧਿ = ਜੁੜੀ ਹੋਈ ਸੁਰਤਿ। ਸੁੰਨ ਸਮਾਧਿ = ਉਹ ਜੁੜੀ ਹੋਈ ਸੁਰਤਿ ਜਿਸ ਵਿਚ ਮਾਇਕ ਫੁਰਨਿਆਂ ਵਲੋਂ ਸੁੰਞ ਹੈ ॥੩॥

ਤਾ ਕਾ ਅੰਤੁ ਪਾਰਾਵਾਰੁ

He has no end or limitation.

ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ, ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।

ਆਪੇ ਗੁਪਤੁ ਆਪੇ ਪਾਸਾਰੁ

He Himself is unmanifest, and He Himself is manifest.

ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ। ਆਪੇ = ਆਪ ਹੀ। ਗੁਪਤੁ = ਸਭ ਵਿਚ ਲੁਕਿਆ ਹੋਇਆ। ਪਾਸਾਰੁ = (ਜਗਤ-ਰੂਪ) ਖਿਲਾਰਾ।

ਜਾ ਕੈ ਅੰਤਰਿ ਹਰਿ ਹਰਿ ਸੁਆਦੁ

One who enjoys the taste of the Lord, Har, Har, deep within himself,

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ, ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।

ਕਹਨੁ ਜਾਈ ਨਾਨਕ ਬਿਸਮਾਦੁ ॥੪॥੯॥੨੦॥

O Nanak, his wondrous state cannot be described. ||4||9||20||

ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥ ਨਾਨਕ = ਹੇ ਨਾਨਕ! ਬਿਸਮਾਦੁ = ਅਸਚਰਜ ॥੪॥੯॥੨੦॥