ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਦੋਸੁ ਨ ਦੀਜੈ ਕਾਹੂ ਲੋਗ ॥
Don't blame others, O people;
(ਹੇ ਭਾਈ! ਸੰਤ ਜਨਾਂ ਨੇ ਇਉਂ ਸਮਝਿਆ ਹੈ ਕਿ ਆਪਣੀ ਕਿਸੇ ਔਖਿਆਈ ਬਾਰੇ) ਕਿਸੇ ਹੋਰ ਪ੍ਰਾਣੀਆਂ ਨੂੰ ਦੋਸ ਨਹੀਂ ਦੇਣਾ ਚਾਹੀਦਾ। ਕਾਹੂ ਲੋਗ = ਕਿਸੇ ਪ੍ਰਾਣੀ ਨੂੰ।
ਜੋ ਕਮਾਵਨੁ ਸੋਈ ਭੋਗ ॥
as you plant, so shall you harvest.
ਮਨੁੱਖ ਜੋ ਕਰਮ ਕਮਾਂਦਾ ਹੈ, ਉਸੇ ਦਾ ਹੀ ਫਲ ਭੋਗਦਾ ਹੈ। ਭੋਗ = ਫਲ ਮਿਲਦਾ ਹੈ।
ਆਪਨ ਕਰਮ ਆਪੇ ਹੀ ਬੰਧ ॥
By your actions, you have bound yourself.
ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਅਨੁਸਾਰ ਮਨੁੱਖ ਆਪ ਹੀ (ਮਾਇਆ ਦੇ) ਬੰਧਨਾਂ ਵਿਚ (ਜਕੜਿਆ ਰਹਿੰਦਾ ਹੈ), ਬੰਧ = ਬੰਧਨ।
ਆਵਨੁ ਜਾਵਨੁ ਮਾਇਆ ਧੰਧ ॥੧॥
You come and go, entangled in Maya. ||1||
ਮਾਇਆ ਦੇ ਧੰਧਿਆਂ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥ ਆਵਨੁ ਜਾਵਨੁ = ਜਨਮ ਮਰਨ ਦਾ ਗੇੜ। ਧੰਧ = ਧੰਧੇ ॥੧॥
ਐਸੀ ਜਾਨੀ ਸੰਤ ਜਨੀ ॥
Such is the understanding of the Saintly people.
ਹੇ ਭਾਈ! ਸੰਤ ਜਨਾਂ ਨੇ (ਹੀ ਇਸ ਜੀਵਨ-ਜੁਗਤਿ ਨੂੰ) ਸਮਝਿਆ ਹੈ। ਐਸੀ = ਇਹੋ ਜਿਹੀ (ਜੀਵਨ-ਜੁਗਤਿ)। ਜਨੀ = ਜਨਾਂ ਨੇ।
ਪਰਗਾਸੁ ਭਇਆ ਪੂਰੇ ਗੁਰ ਬਚਨੀ ॥੧॥ ਰਹਾਉ ॥
You shall be enlightened, through the Word of the Perfect Guru. ||1||Pause||
ਪੂਰੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ (ਉਨ੍ਹਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ॥੧॥ ਰਹਾਉ ॥ ਪਰਗਾਸੁ = (ਆਤਮਕ ਜੀਵਨ ਦਾ) ਚਾਨਣ। ਬਚਨੀ = ਬਚਨਾਂ ਦੀ ਰਾਹੀਂ ॥੧॥ ਰਹਾਉ ॥
ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥
Body, wealth, spouse and ostentatious displays are false.
ਹੇ ਭਾਈ! ਸਰੀਰ, ਧਨ, ਵਹੁਟੀ-(ਮੋਹ ਦੇ ਇਹ ਸਾਰੇ) ਖਿਲਾਰੇ ਨਾਸਵੰਤ ਹਨ। ਕਲਤੁ = {कलत्र} ਇਸਤ੍ਰੀ। ਮਿਥਿਆ = ਨਾਸਵੰਤ। ਬਿਸਥਾਰ = (ਮੋਹ ਦਾ) ਖਿਲਾਰਾ।
ਹੈਵਰ ਗੈਵਰ ਚਾਲਨਹਾਰ ॥
Horses and elephants will pass away.
ਵਧੀਆ ਘੋੜੇ, ਵਧੀਆ ਹਾਥੀ-ਇਹ ਭੀ ਨਾਸਵੰਤ ਹਨ। ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ।
ਰਾਜ ਰੰਗ ਰੂਪ ਸਭਿ ਕੂਰ ॥
Power, pleasures and beauty are all false.
ਦੁਨੀਆ ਦੀਆਂ ਬਾਦਸ਼ਾਹੀਆਂ, ਰੰਗ-ਤਮਾਸ਼ੇ ਅਤੇ ਸੁੰਦਰ ਨੁਹਾਰਾਂ-ਇਹ ਭੀ ਸਾਰੇ ਕੂੜੇ ਪਸਾਰੇ ਹਨ। ਸਭਿ = ਸਾਰੇ। ਕੂਰ = ਕੂੜ, ਨਾਸਵੰਤ।
ਨਾਮ ਬਿਨਾ ਹੋਇ ਜਾਸੀ ਧੂਰ ॥੨॥
Without the Naam, the Name of the Lord, everything is reduced to dust. ||2||
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਸ਼ੈ ਮਿੱਟੀ ਹੋ ਜਾਇਗੀ ॥੨॥ ਹੋਇ ਜਾਸੀ = ਹੋ ਜਾਇਗਾ। ਧੂਰ = ਮਿੱਟੀ ॥੨॥
ਭਰਮਿ ਭੂਲੇ ਬਾਦਿ ਅਹੰਕਾਰੀ ॥
The egotistical people are deluded by useless doubt.
ਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ, ਭਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਹੋਏ। ਬਾਦਿ = ਵਿਅਰਥ।
ਸੰਗਿ ਨਾਹੀ ਰੇ ਸਗਲ ਪਸਾਰੀ ॥
Of all this expanse, nothing shall go along with you.
ਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ। ਰੇ = ਹੇ ਭਾਈ!
ਸੋਗ ਹਰਖ ਮਹਿ ਦੇਹ ਬਿਰਧਾਨੀ ॥
Through pleasure and pain, the body is growing old.
ਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ। ਹਰਖ = ਖ਼ੁਸ਼ੀ। ਦੇਹ = ਸਰੀਰ।
ਸਾਕਤ ਇਵ ਹੀ ਕਰਤ ਬਿਹਾਨੀ ॥੩॥
Doing these things, the faithless cynics are passing their lives. ||3||
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਂਦੀ ਹੈ ॥੩॥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਇਵ ਹੀ = ਇਸੇ ਤਰ੍ਹਾਂ। ਬਿਹਾਨੀ = ਬੀਤ ਜਾਂਦੀ ਹੈ ॥੩॥
ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥
The Name of the Lord is Ambrosial Nectar in this Dark Age of Kali Yuga.
ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ (ਪਦਾਰਥ) ਹੈ। ਅੰਮਿਤੁ = ਆਤਮਕ ਜੀਵਨ ਦੇਣ ਵਾਲਾ। ਕਲਿ ਮਾਹਿ = ਜਗਤ ਵਿਚ।
ਏਹੁ ਨਿਧਾਨਾ ਸਾਧੂ ਪਾਹਿ ॥
This treasure is obtained from the Holy.
ਇਹ ਖ਼ਜ਼ਾਨਾ ਗੁਰੂ ਦੇ ਪਾਸ ਹੈ। ਨਿਧਾਨਾ = ਖ਼ਜ਼ਾਨਾ। ਸਾਧੂ = ਗੁਰੂ। ਪਾਸਿ = ਪਾਸ, ਕੋਲ।
ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥
O Nanak, whoever pleases the Guru,
ਹੇ ਨਾਨਕ! ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ, ਤੂਠਾ = ਪ੍ਰਸੰਨ ਹੋਇਆ।
ਘਟਿ ਘਟਿ ਰਮਈਆ ਤਿਨ ਹੀ ਡੀਠਾ ॥੪॥੮॥੧੯॥
the Lord of the Universe, beholds the Lord in each and every heart. ||4||8||19||
ਉਸੇ ਮਨੁੱਖ ਨੇ ਸੋਹਣੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੇਖਿਆ ਹੈ ॥੪॥੮॥੧੯॥ ਘਟਿ ਘਟਿ = ਹਰੇਕ ਸਰੀਰ ਵਿਚ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ॥੪॥੮॥੧੯॥