ਹੰਸਾ ਛੰਦ

HANSA STANZA

ਹੰਸਾ ਛੰਦ:

ਜਹ ਤਹ ਬਢਾ ਪਾਪ ਕਾ ਕਰਮ

ਜਿਥੇ ਕਿਥੇ ਪਾਪ ਦਾ ਕਰਮ ਬਹੁਤ ਵਧ ਗਿਆ ਹੈ

ਜਗ ਤੇ ਘਟਾ ਧਰਮ ਕਾ ਭਰਮ ॥੧੧੯॥

The sinful acts increased here and there and the religious karmas ended in the world.119.

ਅਤੇ ਜਗਤ ਤੋਂ ਧਰਮ ਦਾ ਭਰਮ (ਅਰਥਾਤ ਪ੍ਰਭਾਵ) ਘਟ ਗਿਆ ਹੈ ॥੧੧੯॥

ਪਾਪ ਪ੍ਰਚੁਰ ਜਹ ਤਹ ਜਗਿ ਭਇਓ

ਜਗਤ ਵਿਚ ਜਿਥੇ ਕਿਥੇ ਪਾਪ ਭਰ ਗਿਆ ਹੈ

ਪੰਖਨ ਧਾਰ ਧਰਮ ਉਡਿ ਗਇਓ ॥੧੨੦॥

The sin increased to a large extent in the world and the dharma took wings and flew away.120.

ਅਤੇ ਧਰਮ ਖੰਭ ਲਾ ਕੇ ਉਡ ਗਿਆ ਹੈ ॥੧੨੦॥

ਨਈ ਨਈ ਹੋਨ ਲਗੀ ਨਿਤ ਬਾਤ

ਨਿੱਤ ਨਵੀਂ ਨਵੀਂ ਗੱਲ ਹੋਣ ਲਗੀ ਹੈ।

ਜਹ ਤਹ ਬਾਢਿ ਚਲਿਓ ਉਤਪਾਤ ॥੧੨੧॥

New things began to happen always and there were misfortunes here and there.121.

ਜਿਥੇ ਕਿਥੇ ਉਪਦ੍ਰਵ ਵਧ ਚਲਿਆ ਹੈ ॥੧੨੧॥

ਸਬ ਜਗਿ ਚਲਤ ਔਰ ਹੀ ਕਰਮ

ਸਾਰਾ ਜਗਤ ਹੋਰ ਹੀ ਕਰਮ ਵਿਚ ਚਲ ਰਿਹਾ ਹੈ।

ਜਹ ਤਹ ਘਟ ਗਇਓ ਧਰਾ ਤੇ ਧਰਮ ॥੧੨੨॥

The whole world began to perform the contrary karmas and the universal religion ended from the world.122.

ਜਿਥੇ ਕਿਥੇ ਧਰਤੀ ਉਤੇ ਧਰਮ ਘਟ ਗਿਆ ਹੈ ॥੧੨੨॥