ਅਥ ਤ੍ਰਿਤੀ ਗੁਰੂ ਮਕਰਕਾ ਕਥਨੰ

Now begins the description of adopting Spider as the Third Guru

ਹੁਣ ਤੀਜੇ ਗੁਰੂ ਮਕਰਕਾ ਦਾ ਕਥਨ

ਚੌਪਈ

CHAUPAI

ਚੌਪਈ:

ਚਉਬੀਸ ਗੁਰੂ ਕੀਨ ਜਿਹਾ ਭਾਤਾ

ਜਿਸ ਤਰ੍ਹਾਂ ਨਾਲ (ਦੱਤ ਨੇ) ਚੌਬੀਸ ਗੁਰੂ ਧਾਰਨ ਕੀਤੇ,

ਅਬ ਸੁਨ ਲੇਹੁ ਕਹੋ ਇਹ ਬਾਤਾ

Listen not to the manner in which Dutt adopted twenty-four Gurus

ਹੁਣ ਇਹ ਗੱਲ ਦਸਦਾ ਹਾਂ, ਸੁਣ ਲਵੋ।

ਏਕ ਮਕਰਕਾ ਦਤ ਨਿਹਾਰੀ

ਦੱਤ ਨੇ ਇਕ ਮਕੜੀ ('ਮਕਰਕਾ') ਵੇਖੀ

ਐਸ ਹ੍ਰਿਦੇ ਅਨੁਮਾਨ ਬਿਚਾਰੀ ॥੧੭੬॥

He saw a spider and reflected in his mind.176.

ਅਤੇ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ ॥੧੭੬॥

ਆਪਨ ਹੀਐ ਐਸ ਅਨੁਮਾਨਾ

ਆਪਣੇ ਮਨ ਵਿਚ ਅਜਿਹੇ ਵਿਚਾਰ ਨੂੰ ਬਣਾ ਲਿਆ

ਤੀਸਰ ਗੁਰੁ ਯਾਹਿ ਹਮ ਮਾਨਾ

Contemplating in his mind, he said this, “I consider it my third Guru

ਕਿ ਮੈਂ ਇਸ ਨੂੰ ਤੀਜਾ ਗੁਰੂ ਮੰਨਆ।

ਪ੍ਰੇਮ ਸੂਤ ਕੀ ਡੋਰਿ ਬਢਾਵੈ

(ਇਸ ਮਕੜੀ ਵਾਂਗ ਜਦ) ਪ੍ਰੇਮ ਦੇ ਸੂਤਰ ਦੀ ਡੋਰ ਵਧਾਈ ਜਾਏ

ਤਬ ਹੀ ਨਾਥ ਨਿਰੰਜਨ ਪਾਵੈ ॥੧੭੭॥

When the thread of love will extend, then only the Lord (Nath Niranjan-the unmanifested Brahman) will be realized.”177.

ਤਦ ਹੀ ਨਿਰੰਜਨ ਸੁਆਮੀ ਨੂੰ ਪਾਇਆ ਜਾ ਸਕੇਗਾ ॥੧੭੭॥

ਆਪਨ ਆਪੁ ਆਪ ਮੋ ਦਰਸੈ

(ਜੋ ਮਕੜੀ ਆਪਣੇ ਆਪ ਨੂੰ ਜਾਲ ਵਿਚ ਵੇਖਦੀ ਹੈ) ਉਸੇ ਤਰ੍ਹਾਂ ਜਦ (ਜਿਗਿਆਸੂ) ਆਪਣੇ (ਅੰਦਰ) ਆਪਣੇ ਆਪ ਨੂੰ ਵੇਖਦਾ ਹੈ

ਅੰਤਰਿ ਗੁਰੂ ਆਤਮਾ ਪਰਸੈ

ਤਾਂ ਅੰਦਰੋਂ ਹੀ ਆਤਮਾ ਰੂਪ ਗੁਰੂ ਦੇ ਦਰਸ਼ਨ ਹੋ ਜਾਂਦੇ ਹਨ।

ਏਕ ਛਾਡਿ ਕੈ ਅਨਤ ਧਾਵੈ

(ਜਦ ਉਸ) ਇਕ ਨੂੰ ਛਡ ਕੇ (ਮਨ) ਹੋਰ ਕਿਤੇ ਵਲ ਨਹੀਂ ਭਜੇਗਾ,

ਤਬ ਹੀ ਪਰਮ ਤਤੁ ਕੋ ਪਾਵੈ ॥੧੭੮॥

When the self will be visualized and within oneself the soul-Guru will be touched and the mind will not go anywhere else, leaving the ONE, then only the Supreme Essence will be realized.178.

ਤਦ ਹੀ ਪਰਮ-ਤੱਤ੍ਵ ਨੂੰ ਪ੍ਰਾਪਤ ਕਰ ਸਕੇਗਾ ॥੧੭੮॥

ਏਕ ਸਰੂਪ ਏਕ ਕਰਿ ਦੇਖੈ

ਇਕ ਸਰੂਪ ਨੂੰ ਇਕੋ ਕਰ ਕੇ ਮੰਨੇ

ਆਨ ਭਾਵ ਕੋ ਭਾਵ ਨੇ ਪੇਖੈ

ਅਤੇ ਦ੍ਵੈਤ ਭਾਵ ਦਾ ਪ੍ਰੇਮ ਨਾ ਵੇਖੇ।

ਏਕ ਆਸ ਤਜਿ ਅਨਤ ਧਾਵੈ

ਇਕ ਦੀ ਇੱਛਾ ਨੂੰ ਛਡ ਕੇ ਕਿਸੇ ਹੋਰ ਵਲ ਨਾ ਭਜੇ,

ਤਬ ਹੀ ਨਾਥ ਨਿਰੰਜਨ ਪਾਵੈ ॥੧੭੯॥

When the form of one will be considered and seen as One and no other thought will come into the mind and keeping one objective before oneself, the mind will not run anywhere else, then the Lord (Nath Niranjan---the unmanifested Brahman).179.

ਤਦ ਹੀ ਉਹ ਨਾਥ ਨਿਰੰਜਨ ਨੂੰ ਪ੍ਰਾਪਤ ਕਰ ਸਕੇਗਾ ॥੧੭੯॥

ਕੇਵਲ ਅੰਗ ਰੰਗ ਤਿਹ ਰਾਚੈ

ਕੇਵਲ ਉਸ ਦੇ ਸਰੂਪ (ਅੰਗ) ਵਿਚ ਆਪਣੇ ਸਰੂਪ ਨੂੰ ਲੀਨ ਕਰੇ।

ਏਕ ਛਾਡਿ ਰਸ ਨੇਕ ਮਾਚੈ

ਇਕ ਰਸ ਨੂੰ ਛਡ ਕੇ ਹੋਰਨਾਂ (ਰਸਾਂ) ਵਿਚ ਮਗਨ ਨਾ ਹੋਵੇ।

ਪਰਮ ਤਤੁ ਕੋ ਧਿਆਨ ਲਗਾਵੈ

(ਉਹ) ਪਰਮ ਤੱਤ੍ਵ ਵਿਚ (ਆਪਣਾ) ਧਿਆਨ ਲਗਾਵੇ,

ਤਬ ਹੀ ਨਾਥ ਨਿਰੰਜਨ ਪਾਵੈ ॥੧੮੦॥

When the merger will be in only one and the mind will not be obsurbed in anyone else accept the ONE and meditate only on the supreme esselce, then it will realise the lord ( Nath Niranjan-the Unmanifasted brahman) 180

ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ ਕਰ ਸਕੇਗਾ ॥੧੮੦॥

ਤੀਸਰ ਗੁਰੂ ਮਕਰਿਕਾ ਠਾਨੀ

(ਇਸ ਪ੍ਰਕਾਰ) ਤੀਜਾ ਗੁਰੂ ਮਕਰਕਾ ਨੂੰ ਮੰਨ ਲਿਆ

ਆਗੇ ਚਲਾ ਦਤ ਅਭਿਮਾਨੀ

Accepting the spider as the third Guru, the glorious Dutt moved further

ਅਤੇ ਅਭਿਮਾਨੀ ਦੱਤ ਅਗੇ ਨੂੰ ਚਲ ਪਿਆ।

ਤਾ ਕਰ ਭਾਵ ਹ੍ਰਿਦੇ ਮਹਿ ਲੀਨਾ

ਉਸ (ਮਕੜੀ) ਦਾ ਭਾਵ (ਜਦ) ਇਸ ਤਰ੍ਹਾਂ ਹਿਰਦੇ ਵਿਚ ਧਾਰਨ ਕਰ ਲਿਆ,

ਹਰਖਵੰਤ ਤਬ ਚਲਾ ਪ੍ਰਬੀਨਾ ॥੧੮੧॥

Getting greatly pleased, he moved forward, adopting their connotation in his heart.181.

ਤਦ ਪ੍ਰਸੰਨ ਚਿਤ ਹੋ ਕੇ ਪ੍ਰਬੀਨ (ਦੱਤ) ਅਗੇ ਚਲ ਪਿਆ ॥੧੮੧॥

ਇਤਿ ਤ੍ਰਿਤੀ ਗੁਰੂ ਮਕਰਕਾ ਸਮਾਪਤੰ ॥੩॥

End of the adoption of Spider as the third Guru.

ਇਥੇ ਤੀਜੇ ਗੁਰੂ ਮਕਰਕਾ ਦਾ ਪ੍ਰਸੰਗ ਸਮਾਪਤ ॥੩॥