ਅਥ ਬਕ ਚਤਰਥ ਗੁਰੂ ਕਥਨੰ

Now begins the description of the fourth Guru Crane.

ਹੁਣ ਬਕ (ਬਗੁਲਾ ਪੰਛੀ) ਚੌਥੇ ਗੁਰੂ ਦਾ ਕਥਨ

ਚੌਪਈ

CHAUPAI

ਚੌਪਈ:

ਜਬੈ ਦਤ ਗੁਰੁ ਅਗੈ ਸਿਧਾਰਾ

ਜਦੋਂ ਦੱਤ ਗੁਰੂ ਅਗੇ ਨੂੰ ਤੁਰ ਪਿਆ,

ਮਛ ਰਾਸਕਰ ਬੈਠਿ ਨਿਹਾਰਾ

When Dutt moved forward, then after seeing the swarm of fish, he saw towards the meditating crane

(ਤਦੋਂ) ਮੱਛੀਆਂ ਖਾਣ ਵਾਲਾ ('ਰਾਸਕਰ') ਬੈਠਿਆ ਹੋਇਆ ਵੇਖਿਆ।

ਉਜਲ ਅੰਗ ਅਤਿ ਧਿਆਨ ਲਗਾਵੈ

ਉਸ ਦਾ ਸਫ਼ੈਦ ਰੰਗ ਹੈ ਅਤੇ ਬਹੁਤ ਹੀ ਧਿਆਨ ਲਗਾਉਂਦਾ ਹੈ,

ਮੋਨੀ ਸਰਬ ਬਿਲੋਕਿ ਲਜਾਵੈ ॥੧੮੨॥

His limbs were extremely white and seeing him all the silence-observing creatures felt shy.182.

ਜਿਸ ਨੂੰ ਵੇਖ ਕੇ ਸਾਰੇ ਮੋਨੀ ਸ਼ਰਮਸਾਰ ਹੋ ਜਾਂਦੇ ਹਨ ॥੧੮੨॥

ਜੈਸਕ ਧਿਆਨ ਮਛ ਕੇ ਕਾਜਾ

ਜਿਸ ਤਰ੍ਹਾਂ ਮੱਛੀ ਨੂੰ (ਪਕੜਨ ਲਈ ਬਗੁਲਾ) ਧਿਆਨ ਲਗਾਉਂਦਾ ਹੈ,

ਲਾਵਤ ਬਕ ਨਾਵੈ ਨਿਰਲਾਜਾ

The meditation that was being observed by the crane, made his name shameful because of his meditativeness for fish

(ਇਸ ਤਰ੍ਹਾਂ ਮਾੜਾ ਕਰਮ ਕਰਨ ਕਰ ਕੇ ਉਹ) ਬਗੁਲਾ ਆਪਣੇ ਨਾਮ ਨੂੰ ਲਾਜ ਲਗਾਉਂਦਾ ਹੈ।

ਭਲੀ ਭਾਤਿ ਇਹ ਧਿਆਨ ਲਗਾਵੈ

ਜਿਵੇਂ ਉਹ ਚੰਗੀ ਤਰ੍ਹਾਂ ਨਾਲ ਧਿਆਨ ਲਗਾਉਂਦਾ ਹੈ,

ਭਾਵ ਤਾਸ ਕੋ ਮੁਨਿ ਮਨ ਭਾਵੈ ॥੧੮੩॥

He was observing meditation very nicely and with his silence, he was pleasing the sages.183.

ਉਸ ਦਾ ਭਾਵ ਮੁਨੀ (ਦੱਤ) ਦੇ ਮਨ ਨੂੰ ਚੰਗਾ ਲਗਾ ਹੈ ॥੧੮੩॥

ਐਸੋ ਧਿਆਨ ਨਾਥ ਹਿਤ ਲਈਐ

(ਜੇ) ਇਸ ਤਰ੍ਹਾਂ ਦਾ ਧਿਆਨ ਪਰਮਾਤਮਾ (ਨੂੰ ਪ੍ਰਾਪਤ ਕਰਨ) ਲਈ ਲਗਾਈਏ,

ਤਬ ਹੀ ਪਰਮ ਪੁਰਖ ਕਹੁ ਪਈਐ

If such a medittativeness is observed for the sake of that Lord, He is realized in that way

ਤਦ ਹੀ ਪਰਮ ਪੁਰਖ ਨੂੰ ਪਾ ਸਕੀਦਾ ਹੈ।

ਮਛਾਤਕ ਲਖਿ ਦਤ ਲੁਭਾਨਾ

ਮੱਛੀਆਂ ਨੂੰ ਪਕੜਨ ਵਾਲੇ (ਬਗੁਲੇ) ਨੂੰ ਵੇਖ ਕੇ ਦੱਤ ਦਾ ਮਨ ਲੋਭਾਇਮਾਨ ਹੋ ਗਿਆ

ਚਤਰਥ ਗੁਰੂ ਤਾਸ ਅਨੁਮਾਨਾ ॥੧੮੪॥

Seeing the crane, Dutt was allured towards him and he accepted him as his fourth Guru.184.

ਅਤੇ ਉਸ ਨੂੰ ਚੌਥਾ ਗੁਰੂ ਮੰਨ ਲਿਆ ॥੧੮੪॥

ਇਤਿ ਮਛਾਤਕ ਚਤੁਰਥ ਗੁਰੂ ਸਮਾਪਤੰ ॥੪॥

End of the description of the adoption of Crane as the fourth Guru.

ਇਥੇ 'ਮਛਾਂਤਕ' ਚੌਥੇ ਗੁਰੂ ਦਾ ਪ੍ਰਸੰਗ ਸਮਾਪਤ ॥੪॥