ਅਥ ਬਿੜਾਲ ਪੰਚਮ ਗੁਰੂ ਨਾਮ

Now begins the description of the fifth Guru Tom Cat

ਹੁਣ ਬਿੜਾਲ ਨਾਂ ਦੇ ਪੰਜਵੇਂ ਗੁਰੂ (ਦਾ ਕਥਨ)

ਚੌਪਈ

CHAUPAI

ਚੌਪਈ:

ਆਗੇ ਚਲਾ ਦਤ ਮੁਨਿ ਰਾਈ

ਸ੍ਰੇਸ਼ਠ ਮੁਨੀ ਦੱਤ ਅਗੇ ਚਲ ਪਿਆ

ਸੀਸ ਜਟਾ ਕਹ ਜੂਟ ਛਕਾਈ

Dutt, the king of sages, having matted locks on his head, moved further

ਜਿਸ ਦੇ ਸਿਰ ਉਤੇ ਜਟਾਵਾਂ ਦਾ ਜੂੜਾ ਸ਼ੋਭਦਾ ਸੀ।

ਦੇਖਾ ਏਕ ਬਿੜਾਲ ਜੁ ਆਗੇ

ਅਗੇ ਜਾ ਕੇ ਜੋ ਇਕ ਬਿਲਾ ਵੇਖਿਆ,

ਧਿਆਨ ਲਾਇ ਮੁਨਿ ਨਿਰਖਨ ਲਾਗੈ ॥੧੮੫॥

There he saw a Tom Cat, whom he continued ot scan attentively.185.

ਤਾਂ ਮੁਨੀ ਧਿਆਨ ਪੂਰਵਕ ਉਸ ਨੂੰ ਵੇਖਣ ਲਗਾ ॥੧੮੫॥

ਮੂਸ ਕਾਜ ਜਸ ਲਾਵਤ ਧਿਆਨੂ

ਚੂਹੇ ਨੂੰ ਪਕੜਨ ਲਈ (ਜੋ ਇਹ) ਧਿਆਨ ਲਗਾਉਂਦਾ ਹੈ,

ਲਾਜਤ ਦੇਖਿ ਮਹੰਤ ਮਹਾਨੂੰ

Seeing his miditativeness for the rats, even the great hermits felt shy

(ਉਸ ਧਿਆਨ ਨੂੰ) ਵੇਖ ਕੇ ਮਹਾਨ ਮਹੰਤ ਵੀ ਲਜਾ ਜਾਂਦੇ ਹਨ।

ਐਸ ਧਿਆਨ ਹਰਿ ਹੇਤ ਲਗਈਐ

(ਜੇ) ਇਸ ਤਰ੍ਹਾਂ ਦਾ ਧਿਆਨ ਹਰਿ (ਦੀ ਪ੍ਰਾਪਤੀ) ਲਈ ਲਗਾਈਐ,

ਤਬ ਹੀ ਨਾਥ ਨਿਰੰਜਨ ਪਈਐ ॥੧੮੬॥

If such meditativeness is observed for the sake of the Lord, only then that unmanifested Brahman can be realized.186.

ਤਦ ਹੀ ਨਿਰੰਜਨ ਸੁਆਮੀ ਦੀ ਪ੍ਰਾਪਤੀ ਹੋ ਸਕਦੀ ਹੈ ॥੧੮੬॥

ਪੰਚਮ ਗੁਰੂ ਯਾਹਿ ਹਮ ਜਾਨਾ

ਇਸ ਨੂੰ ਅਸੀਂ (ਆਪਣਾ) ਪੰਜਵਾਂ ਗੁਰੂ ਸਮਝਿਆ।

ਯਾ ਕਹੁ ਭਾਵ ਹੀਐ ਅਨੁਮਾਨਾ

I shall consider him my fifth Guru, such a thought came to the mind of Dutt, the king of sages

ਇਹ ਕਹਿ ਕੇ ਹਿਰਦੇ ਵਿਚ (ਇਹ) ਭਾਵ ਵਿਚਾਰ ਲਿਆ।

ਐਸੀ ਭਾਤਿ ਧਿਆਨ ਜੋ ਲਾਵੈ

ਇਸ ਤਰ੍ਹਾਂ ਦਾ ਜੋ ਧਿਆਨ ਲਗਾਵੇਗਾ,

ਸੋ ਨਿਹਚੈ ਸਾਹਿਬ ਕੋ ਪਾਵੈ ॥੧੮੭॥

He, who will meditate in such a way, he will assuredly realise the Lord.187.

ਉਹ ਨਿਸਚੇ ਹੀ ਪ੍ਰਭੂ ('ਸਾਹਿਬ') ਨੂੰ ਪ੍ਰਾਪਤ ਕਰ ਲਵੇਗਾ ॥੧੮੭॥

ਇਤਿ ਬਿੜਾਲ ਪੰਚਮੋ ਗੁਰੂ ਸਮਾਪਤੰ ॥੫॥

End of the description of the adoption of Tom Cat as the fifth Guru.

ਇਥੇ 'ਬਿੜਾਲ' ਨਾਂ ਦੇ ਪੰਜਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੫॥