ਅਥ ਧੁਨੀਆ ਗੁਰੂ ਕਥਨੰ

Now begins the description of the Cotton Carder as the Guru

ਹੁਣ ਧੁਨੀਆ ਗੁਰੂ ਦਾ ਕਥਨ

ਚੌਪਈ

CHAUPAI

ਚੌਪਈ:

ਆਗੇ ਚਲਾ ਰਾਜ ਸੰਨ︀ਯਾਸਾ

ਸੰਨਿਆਸ ਰਾਜ (ਦੱਤ) ਅਗੇ ਤੁਰ ਪਿਆ

ਏਕ ਆਸ ਗਹਿ ਐਸ ਅਨਾਸਾ

Leaving all other desires and keeping only one thought in his mind, Dutt, the king of Yogis moved further

(ਜਿਸ ਨੇ) ਇਕ ਆਸ ਫੜ ਕੇ ਹੋਰ ਆਸਾਂ ਛਡ ਦਿੱਤੀਆਂ ਹਨ।

ਤਹ ਇਕ ਰੂਮ ਧੁਨਖਤੋ ਲਹਾ

ਤਦ (ਉਸ ਨੇ) ਇਕ 'ਰੂਮ' (ਪੇਂਜਾ) ਰੂੰ ਪਿੰਜਦਾ ਹੋਇਆ ਵੇਖਿਆ (ਜਿਸ ਨੇ ਕੋਲੋਂ ਸੈਨਾ ਲੰਘ ਜਾਣ ਤੇ ਵੀ ਕੰਮ ਵਲੋਂ ਧਿਆਨ ਨਹੀਂ ਹਟਾਇਆ)

ਐਸ ਭਾਤਿ ਮਨ ਸੌ ਮੁਨਿ ਕਹਾ ॥੧੮੮॥

There he saw a carder carding cotton and said thus in hiss mind188

ਅਤੇ ਮੁਨੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ ॥੧੮੮॥

ਭੂਪ ਸੈਨ ਇਹ ਜਾਤ ਲਹੀ

(ਕਿ ਇਸ ਪੇਂਜੇ) ਨੇ ਰਾਜੇ ਦੀ ਸੈਨਾ ਨੂੰ ਜਾਂਦਿਆਂ ਵੇਖਿਆ ਤਕ ਨਹੀਂ,

ਗ੍ਰੀਵਾ ਨੀਚ ਨੀਚ ਹੀ ਰਹੀ

“This man has not seen all the army passing in front of him and his neck remained bowed

(ਕੰਮ ਵਿਚ ਲਗੇ ਦੀ) ਗਰਦਨ ਨੀਵੀਂ ਦੀ ਨੀਵੀਂ ਹੀ ਰਹੀ।

ਸਗਲ ਸੈਨ ਵਾਹੀ ਮਗ ਗਈ

ਸਾਰੀ ਫੌਜ ਉਸ ਰਾਹ ਤੋਂ ਲੰਘ ਗਈ,

ਤਾ ਕੌ ਨੈਕੁ ਖਬਰ ਨਹੀ ਭਈ ॥੧੮੯॥

The whole army went on this path, but he was not conscious of that.”189.

(ਪਰ) ਉਸ ਨੂੰ ਜ਼ਰਾ ਜਿੰਨੀ ਖ਼ਬਰ ਨਹੀਂ ਹੋਈ ॥੧੮੯॥

ਰੂਈ ਧੁਨਖਤੋ ਫਿਰਿ ਨਿਹਾਰਾ

ਰੂੰ ਪਿੰਜਦੇ ਹੋਇਆਂ ਫਿਰ ਕੇ ਵੇਖਿਆ ਹੀ ਨਹੀਂ,

ਨੀਚ ਹੀ ਗ੍ਰੀਵਾ ਰਹਾ ਬਿਚਾਰਾ

While carding the cotton, he did not look back and this lowly person kept his neck bowed

(ਉਸ) ਵਿਚਾਰੇ ਦੀ ਗਰਦਨ ਨੀਵੀਂ ਹੀ ਰਹੀ।

ਦਤ ਬਿਲੋਕਿ ਹੀਏ ਮੁਸਕਾਨਾ

ਇਹ ਵੇਖ ਕੇ ਦੱਤ ਹਿਰਦੇ ਵਿਚ ਮੁਸਕਰਾਇਆ।

ਖਸਟਮ ਗੁਰੂ ਤਿਸੀ ਕਹੁ ਜਾਨਾ ॥੧੯੦॥

Seeing him, Dutt smiled in his mind and said, “I accept him as my sixth Guru.”190.

ਉਸੇ ਨੂੰ ਛੇਵਾਂ ਗੁਰੂ ਜਾਣ ਲਿਆ ॥੧੯੦॥

ਰੂਮ ਹੇਤ ਇਹ ਜਿਮ ਚਿਤੁ ਲਾਯੋ

ਰੂੰ (ਪਿੰਜਣ) ਲਈ ਇਸ ਨੇ ਜਿਵੇਂ ਚਿਤ ਲਾਇਆ ਹੈ

ਸੈਨ ਗਈ ਪਰੁ ਸਿਰ ਉਚਾਯੋ

ਅਤੇ ਸੈਨਾ ਲੰਘ ਗਈ, ਪਰ (ਇਸ ਨੇ) ਸਿਰ ਨਹੀਂ ਚੁਕਿਆ ਹੈ।

ਤੈਸੀਏ ਪ੍ਰਭ ਸੌ ਪ੍ਰੀਤਿ ਲਗਈਐ

ਅਜਿਹੀ ਹੀ ਪ੍ਰੀਤ ਪ੍ਰਭੂ ਨਾਲ ਲਾਣੀ ਚਾਹੀਦੀ ਹੈ,

ਤਬ ਹੀ ਪੁਰਖ ਪੁਰਾਤਨ ਪਈਐ ॥੧੯੧॥

The way in which he absorbed his mind in cotton and the army passed away and he did not raise his head, in the same way, when the Lord will be loved, then that ancient Purusha i.e. the Lord will be realized.191.

ਤਦ ਹੀ (ਉਸ) ਪੁਰਾਤਨ ਪੁਰਖ ਨੂੰ ਪਾਈਦਾ ਹੈ ॥੧੯੧॥

ਇਤਿ ਰੂਈ ਧੁਨਖਤਾ ਪੇਾਂਜਾ ਖਸਟਮੋ ਗੁਰੂ ਸਮਾਪਤੰ ॥੬॥

End of the description of the adoption of Carder as the sixth Guru.

ਇਥੇ ਰੂੰ ਧੁੰਨਦੇ ਪੇਂਜੇ ਛੇਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੬॥