ਅਥ ਮਾਛੀ ਸਪਤਮੋ ਗੁਰੂ ਕਥਨੰ

Now begins the description of Fisherman as the Seventh Guru

ਹੁਣ ਮਾਛੀ ਸੱਤਵੇਂ ਗੁਰੂ ਦਾ ਕਥਨ

ਚੌਪਈ

CHAUPI

ਚੌਪਈ:

ਆਗੇ ਚਲਾ ਰਾਜ ਸੰਨ︀ਯਾਸਾ

ਸੰਨਿਆਸ ਰਾਜ (ਦੱਤ) ਅਗੇ ਨੂੰ ਤੁਰ ਪਿਆ

ਮਹਾ ਬਿਮਲ ਮਨ ਭਯੋ ਉਦਾਸਾ

That great ascetic Dutt, of the pure mind moved further

(ਜਿਸ ਦੀ ਬੁੱਧੀ) ਮਹਾਨ ਨਿਰਮਲ ਹੈ ਅਤੇ ਮਨ ਵਿਰਕਤ ਹੈ।

ਨਿਰਖਾ ਤਹਾ ਏਕ ਮਛਹਾ

ਉਸ ਨੇ ਇਕ ਮਾਛੀ (ਮੱਛੀਆਂ ਪਕੜਨ ਵਾਲਾ) ਵੇਖਿਆ

ਲਏ ਜਾਰ ਕਰਿ ਜਾਤ ਕਹਾ ॥੧੯੨॥

There he saw a Fisherman going with his net.192.

(ਜੋ) ਹੱਥ ਵਿਚ ਜਾਲ ਲਈ ਜਾ ਰਿਹਾ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੯੨॥

ਬਿਨਛੀ ਏਕ ਹਾਥ ਮੋ ਧਾਰੇ

ਉਸ ਨੇ ਹੱਥ ਵਿਚ ਇਕ ਕੁੰਡੀ ਵਾਲੀ ਸੋਟੀ ('ਬਿਨਛੀ') ਪਕੜੀ ਹੋਈ ਸੀ।

ਜਰੀਆ ਅੰਧ ਕੰਧ ਪਰ ਡਾਰੇ

He was holding his lance in one of his hands and was carrying the net on one shoulder

ਉਸ ਨੇ ਮੋਢਿਆਂ ਉਤੇ ਜਾਲੀਆਂ ਧਰੀਆਂ ਹੋਈਆਂ ਸਨ

ਇਸਥਿਤ ਏਕ ਮਛਿ ਕੀ ਆਸਾ

ਅਤੇ (ਮੱਛੀ ਦੇ ਸ਼ਿਕਾਰ ਵਿਚ ਮਗਨ) ਅੰਨ੍ਹਿਆਂ ਵਾਂਗ (ਚਲਦਾ ਜਾ ਰਿਹਾ ਸੀ)। ਉਹ ਇਕ ਮੱਛੀ ਦੀ ਆਸ ਵਿਚ ਸਥਿਤ ਸੀ,

ਜਾਨੁਕ ਵਾ ਕੇ ਮਧ ਸਾਸਾ ॥੧੯੩॥

He was standing there for the sake of the fish in such a way as if his body had become breathless.193.

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਉਸ ਵਿਚ ਸਾਹ ਹੀ ਨਹੀਂ ਹੈ ॥੧੯੩॥

ਏਕਸੁ ਠਾਢ ਮਛ ਕੀ ਆਸੂ

ਉਹ ਇਕ ਮੱਛੀ ਦੀ ਆਸ ਵਿਚ ਖੜੋਤਾ ਸੀ,

ਰਾਜ ਪਾਟ ਤੇ ਜਾਨ ਉਦਾਸੂ

He was standing with the desire of catching one fish in such a way as if someone standing with patience and detached from all his paraphernalia

ਮਾਨੋ ਰਾਜ ਪਾਟ ਤੋਂ ਵੀ ਉਹ ਵਿਰਕਤ ਸੀ।

ਇਹ ਬਿਧਿ ਨੇਹ ਨਾਥ ਸੌ ਲਈਐ

ਇਸ ਤਰ੍ਹਾਂ ਨਾਲ ਪ੍ਰਭੂ ਨਾਲ ਪ੍ਰੇਮ ਲਾਈਏ,

ਤਬ ਹੀ ਪੂਰਨ ਪੁਰਖ ਕਹ ਪਈਐ ॥੧੯੪॥

Dutt thought that if such a love was observed for the sake of the Lord, then that perfect Purusha i.e. the Lo

ਤਦ ਹੀ ਪਰਮ ਪੁਰਖ ਨੂੰ ਪਾਇਆ ਜਾ ਸਕੀਦਾ ਹੈ ॥੧੯੪॥

ਇਤਿ ਮਾਛੀ ਗੁਰੂ ਸਪਤਮੋ ਸਮਾਪਤੰ ॥੭॥

End of the description of the adoption of Fisherman as the seventh Guru.

ਇਥੇ ਮਾਛੀ ਸੱਤਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੭॥